(ਸਮਾਜ ਵੀਕਲੀ)
ਸਾਡੀਆਂ ਲਿਖਤਾਂ ਸਾਡੇ ਗੀਤ
——————————–
ਅਸੀਂ ਸਖ਼ਸ਼ ਨਹੀਂ ਸਖ਼ਸ਼ੀਅਤ ਬਣਕੇ ,
ਇਸ ਦੁਨੀਆਂ ਤੋਂ ਜਾਵਾਂਗੇ ।
ਜੀਹਨੂੰ ਇੱਕ ਵਾਰੀ ਵੀ ਟੱਕਰੇ ਹਾਂ ,
ਮੁੜ ਮੁੜ ਕੇ ਚੇਤੇ ਆਵਾਂਗੇ ।
ਸਾਨੂੰ ਸਾਡੇ ਮਗਰੋਂ ਸਾਡੀਆਂ ਲਿਖਤਾਂ ,
ਜਿਉਂਦਾ ਜਾਗਦਾ ਰੱਖਣਗੀਆਂ,
ਗੀਤਾਂ ਰਾਹੀਂ ਨਵੀਂ ਪਨੀਰੀ ਨੂੰ ,
ਹੱਕ ਤੇ ਸੱਚ ਦੇ ਰਸਤੇ ਪਾਵਾਂਗੇ ।
ਬਿਨ ਪਾਣੀ ਤੋਂ ਜੁੱਤੀ ਲਾਹੁੰਣੀ
——————————-
ਚਾਰ ਥਾਵਾਂ ਦੀਆਂ ਜ਼ਿਮਨੀ ਚੋਣਾਂ ,
ਨੇੜੇ ਆਈਂ ਜਾਂਦੀਆਂ ਨੇ ।
ਕਈ ਔਰਤਾਂ ਟਿਕਟ ਮਿਲਣ ਦੀਆਂ,
ਆਸਾਂ ਲਾਈਂ ਜਾਂਦੀਆਂ ਨੇ ।
ਅਸਲ ਮੁਕਾਬਲਾ ਦੋਹਾਂ ਵਿੱਚ ਹੈ ;
ਇਹ ਸਾਰਾ ਪੰਜਾਬ ਜਾਣਦੈ ,
ਪਰ ਕਈ ਪਾਰਟੀਆਂ ਬਿਨ ਪਾਣੀ ਤੋਂ ,
ਮੌਜੇ ਲਾਹੀਂ ਜਾਂਦੀਆਂ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024