ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਭੋਲ਼ੇ ਬਾਬੇ ਦੀ ਸਤਸੰਗ ਵਿੱਚ
——————————-
ਤਬਕਾ ਭੋਲ਼ੇ ਭਾਲ਼ੇ ਗ਼ਰੀਬਾਂ ਦਾ ,
ਬਹੁਤੀਆਂ ਔਰਤਾਂ ਸਨ ਜਾਂ ਬੱਚੇ ਸਨ ।
ਭੰਨੇਂ ਹੋਣਗੇ ਆਰਥਿਕ ਲੋੜਾਂ ਦੇ ,
ਸੋਚ ਸਮਝ ਦੇ ਪੱਖ ਤੋਂ ਕੱਚੇ ਸਨ ।
ਚਲਦੇ ਸੱਤ ਕੇਸ ਹਨ ਬਾਬੇ ਉੱਤੇ ,
ਜਿਹਨਾਂ ਵਿੱਚੋਂ ਇੱਕ ਹੈ ਰੇਪ ਦਾ ਵੀ ;
ਸੈਂਕੜੇ ਲੋਕ ਨੇ ਜਾਨ ਗੁਆ ਬੈਠੇ ,
ਫੋਕੀ ਸ਼ਰਧਾ ਦੇ ਵਿੱਚ ਬੱਝੇ ਸਨ ।

 

ਅਸਲੀ ਮੁੱਦੇ ਫੇਰ ਭੁਲਾ ‘ਤੇ
—————————-
ਜੋ ਵੀਹ ਬਾਈ ਦੇ ਵਿੱਚ ਝਾੜੂ ਕਰਕੇ ਜਿੱਤੇ ਸੀ ,
ਓਹੀ ਘਰ ਦੇ ਭੇਤੀ ਛੱਜ ‘ ਚ ਪਾ ਕੇ ਛੰਡਦੇ ਨੇ ।
ਜਿਹੜੇ ਆਪ ਨੂੰ ਕੱਟੜ ਈਮਾਨਦਾਰ ਅਖਵਾਉਂਦੇ ਸੀ ,
ਲੋਕਾਂ ਨੂੰ ਜਾਤਾਂ ਤੇ ਫਿਰਕਿਆਂ ਦੇ ਵਿੱਚ ਵੰਡਦੇ ਨੇ ।
ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਕੋਈ ਉੱਤਰ ਦੇਣ ਦੀ ਥਾਂ ,
ਮੁੜ ਕੇ ਹਾਸੋ ਹੀਣੇ ਲਾਉਂਦੇ ਦੋਸ਼ ਵਿਰੋਧੀਆਂ ‘ ਤੇ ;
ਜਿਨ੍ਹਾਂ ਦਾ ਅਪਦਾ ਖ਼ੁਦ ਦਾ ਕੈਂਡੀਡੇਟ ਦਲ ਬਦਲੂ ਹੈ ,
ਉਹ ਵੀ ਦੂਜਿਆਂ ਨੂੰ ਦਲਬਦਲੂ ਕਹਿ ਕੇ ਭੰਡਦੇ ਨੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037

 

Previous articleਸ਼ੋਕਰ ਬੀ.ਸੀ ਟਾਈਗਰ ਦੇ ਸਹਿਯੋਗ ਨਾਲ ਆਯੋਜਿਤ, ਤਿੰਨ ਰੋਜਾ ਸੌਕਰ ਟੂਰਨਾਮੈਂਟ ਸਮਾਪਤ: ਸਰੀ ਫੁੱਟਬਾਲ ਕਲੱਬ ਦੀ ਟੀਮ ਜੇਤੂ
Next articleਹਾਥਰਸ ਦੀ ਘਟਨਾ