(ਸਮਾਜ ਵੀਕਲੀ)
ਰਾਜਨੀਤੀ ਦਾ ਢਾਬਾ
———————–
ਨਿਰੇ ਝੂਠ ਨੂੰ ਮੁਲੰਮਾ ਚਾੜ੍ਹ ਸੱਚ ਦਾ ,
ਅਸੀਂ ਤਾਂ ਹੁਣ ਵੇਚਣਾ ਸਿੱਖ ਲਿਆ ।
ਜੋ ਵੀ ਰਾਤਾਂ ਦੇ ਹਨੇਰੇ ਵਿੱਚ ਚਲਦੈ ,
ਉਹ ਚੰਗੀ ਤਰ੍ਹਾਂ ਵੇਖਣਾ ਸਿੱਖ ਲਿਆ ।
ਐਸੀ ਪਾਰਟੀ ਬਚੀ ਨਈਓਂ ਕੋਈ ਵੀ ,
ਜੀਹਦੇ ‘ਚ ਅਸੀਂ ਗਏ ਨਾ ਹੋਈਏ ;
ਪੈਰ ਪੈਰ ‘ਤੇ ਸਿਆਸੀ ਦਾਲ਼ ਫੁਲਕਾ ,
ਹੈ ਰਿੰਨਣਾਂ ਤੇ ਸੇਕਣਾ ਸਿੱਖ ਲਿਆ ।
ਜ਼ਿੰਦਗੀ ਜਿਉਂਣ ਦਾ ਢੰਗ
—————————-
ਜਿਹੜੇ ਲੋਕੀ ਅਪਣੇ ਗੁੱਸੇ ਨੂੰ ਪੀ ਲੈਂਦੇ ਨੇ ।
ਬਿਨ ਤਕਲੀਫੋਂ ਇਸ ਦੁਨੀਆਂ ਵਿੱਚ ਜੀ ਲੈਂਦੇ ਨੇ ।
ਰੁਲ਼ਦੂ ਵਰਗੇ ਅਪਣੀ ਮੌਜ ਵਿੱਚ ਜੇ ਰਹਿੰਦੇ ਨੇ ;
ਲੁੱਟ ਲੈਣ ਦਿਓ ਬੁੱਲੇ ਕਿਸੇ ਦਾ ਕੀ ਲੈਂਦੇ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037