(ਸਮਾਜ ਵੀਕਲੀ)
ਕਿੱਦਾਂ ਤੁਰਿਐ ਫਿਰਦਾ ਬੰਦਾ, ਮਨ ‘ਤੇ ਐਨਾ ਭਾਰ ਲਈ
ਵੇਖੋ ਕਿੱਦਾਂ ਵੱਢਣ ਲੋਕੀਂ ,ਬੋਲ ਬਣਾ ਕੇ ਆਰੀਆਂ
ਮੁੱਢ ਤੋਂ ਸੂਲ਼ੀ ਹਾਜ਼ਰ ਹੈ ਜੀ, ਸੱਚੇ ਤੇ ਵਫ਼ਾਦਾਰ ਲਈ
ਰਾਤ ਲੰਮੇਰੀ ਹੋ ਜਾਂਦੀ ਹੈ,ਜਦ ਕਦੇ ਮੈਂ ਸੋਚਣ ਬੈਠਾਂ
ਉਮਰ ਸਾਰੀ ਸੰਤਾਪ ਹੰਢਾਵੇਂ,ਔਰਤ ਲਾਵਾਂ ਚਾਰ ਲਈ
ਜਿਸ ਅਣਖ਼ ਲਈ ਧੀਆਂ ਦੇ, ਸਿਰ ਸੌਖਿਆਂ ਹੀ ਲਹਿ ਜਾਂਦੇ
ਐਨੀ ਵੀ ਨਹੀਂ ਜ਼ਰੂਰੀ, ਦੁਨੀਆ ਵਾਲਿਓ ਓਹ ਸੰਸਾਰ ਲਈ
ਨੋਟ ਕਮਾਉਣ ਲਈ ਧੰਦੇ, ਦੁਨੀਆ ‘ਤੇ ਬੜੇ ਹੀ ਹੋਵਣਗੇ
ਸ਼ਾਇਰ,ਕਵੀ, ਲਿਖਾਰੀ ਸੱਜਣੋ ਭੁੱਖੇ ਬਸ ਸਤਿਕਾਰ ਲਈ
ਨੂਰਦੀਪ ਕੋਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly