ਕਵਿਤਾ ( ਮਾਲਾ )

    ਦਰਦੀ 'ਫ਼ਰੀਦਕੋਟੀਆਂ' 

(ਸਮਾਜ ਵੀਕਲੀ)

ਗ਼ਲ ਲਈ ਤੂੰ ਮੰਗਦੀ ਮਾਲਾ,

ਮੋਤੀ  ਦੱਸ  ਮੈਂ  ਕਿਥੋਂ  ਭਾਲਾ ,
ਐਧਰ  ਰਾਵਣ  ਵੱਸਦਾ  ,  ਓਧਰ  ਵੱਸਦਾ  ਕੰਸ ,
ਨੀਂ ਮੈਂ ਮੋਤੀ ਕਿਥੋ ਭਾਲਾ , ਮੋਤੀ ਤਾਂ ਚੁਗ ਗਏ ਹੰਸ ।
ਜ਼ਹਿਰ   ਘੋਲਤੀ   ਵਿੱਚ  ਪਿਆਰਾਂ ,
ਘਰ ਘਰ ਵਿੱਚ , ਦੇਖ ਪਈਆਂ ਖਾਰਾਂ,
ਗੁਰੂ ਨਾਨਕ ਤੇ ਗੁਰੂ ਗੋਬਿੰਦ ਤੁਰ ਗਏ ,
 ਦੇਸ਼ ਕੌਮ ਵਾਰੇ ਜਿਨ੍ਹਾਂ ਆਪਣੇ ਸਰਬੰਸ ।
ਨੀਂ ਮੈਂ ਮੋਤੀ …..………………………
ਚੁਰਾਸੀ ਦੇ ਚੱਕਰਾਂ ਵਿੱਚ ਪਾਇਆ ,
ਪੈਸੇ  ਨੇ  ਅੱਜ  ਧਰਮ  ਗੁਵਾਇਆ,
ਆਪ ਤਾਂ ਸਭ ਨੂੰ ਲੁੱਟ ਲੁੱਟ ਖਾਂਦੇ ,
ਪਾਲਣ  ਆਪਣਾ  ਆਪਣਾ  ਵੰਸ਼ ।
ਨੀਂ ਮੈਂ ਮੋਤੀ ……………………….
ਇੱਜਤਾਂ ਲੁੱਟਣ ,ਧੀਆਂ ਮਾਰਨ ,
ਮਾਸੂਮਾਂ   ਅੱਗ   ਲਾ   ਸਾੜਨ ,
ਚਾਰੇ ਪਾਸੇ ਹਾ ਹਾ ਕਾਰ ਹੈ ਮੱਚੀ ,
ਆਇਆ   ਦੁਨੀਆਂ  ਦਾ  ਅੰਤ ।
ਨੀਂ ਮੈਂ ਮੋਤੀ ………………………
‘ਦਰਦੀ’ ਆਪਣਾ ਆਪ ਬਚਾ ਲੈ ,
ਸੱਜਣਾਂ  ਚੰਗੇ  ਕਰਮ  ਕਮਾ   ਲੈ ,
ਚੰਗਾ   ਕਰੋ   ਤੇ    ਚੰਗਾ   ਪਾਓ ,
ਕਹਿ   ਗਏ    ਲੋਕ   ਨੇ   ਸੰਤ  ।
ਨੀਂ ਮੈਂ ਮੋਤੀ …………………….
    ਦਰਦੀ ‘ਫ਼ਰੀਦਕੋਟੀਆਂ’ 
ਸੰਪਰਕ :- 9855155392

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਿਖੇ ਸਿਹਤ ਸੰਬੰਧੀ ਜਾਗਰੂਕਤਾ ਕੈਂਪ ਆਯੋਜਿਤ 
Next article   ‘ਨਾ ਪੁਲਿਸ ਨਾ ਕੋਈ ਜੇਲ੍ਹ’