(ਸਮਾਜ ਵੀਕਲੀ)
ਕਦੇ ਸੋਕੇ ਨੇ ਮਾਰਿਆ ਕਦੇ ਹੜਾਂ ਨੇ ਮਾਰਿਆ
ਲੀਡਰਾਂ ਜੋ ਮਾਰੀਆਂ ਉਹ ਫੜਾਂ ਨੇ ਮਾਰਿਆ
ਦਿਨੋਂ ਦਿਨ ਵਧੀ ਮਹਿੰਗਾਈ ਨੇ ਮਾਰਿਆ
ਅੱਗ ਮਜ਼ਬਾ ਦੇ ਨਾਮ ਤੇ ਲਗਾਈ ਨੇ ਮਾਰਿਆ
ਆਪੋ ਵਿੱਚ ਪਈ ਫੁੱਟ ਨੇ ਮਾਰਿਆ
ਨਿਤ ਧਰਨੇ ਪੈਂਦੀ ਕੁੱਟ ਨੇ ਮਾਰਿਆ
ਰਿਸ਼ਤਵਤ ਨੇ ਮਾਰਿਆ, ਭ੍ਰਿਸ਼ਟਾਚਾਰੀ ਮੈ ਮਾਰਿਆ
ਪੱਲੇ ਪੜ੍ਹ ਲਿਖ ਪਈ ਬੇਰੋਜਗਾਰੀ ਨੇ ਮਾਰਿਆ
ਕਦੀ ਨਫ਼ਰਤ ਨੇ ਮਾਰਿਆ ਕਦੀ ਹਾਸੀ ਨੇ ਮਾਰਿਆ
47 ਨੇ ਮਾਰਿਆ ਕਦੀ 84 ਨੇ ਮਾਰਿਆ
ਸ਼ਰੇਆਮ ਵਿਕਦੇ ਨਸ਼ੇ ਨੇ ਮਾਰਿਆ
ਅੱਕ ਕਰਜੇ ਤੋਂ ਚੁੱਕੇ ਰੱਸੇ ਨੇ ਮਾਰਿਆ
ਬਾਹਰ ਜਾਣ ਦਿਆਂ ਖ਼ਾਬਾਂ ਨੇ ਮਾਰਿਆ
ਵੈਰੀ ਨੇ ਮਾਰਿਆ ਕਦੇ ਜਨਾਬਾਂ ਨੇ ਮਾਰਿਆ
ਆਜ਼ਾਦ ਹਵਾ ਵਿੱਚ ਸਾਹ ਲੈਣ ਦੇ ਸਪਨਿਆਂ ਨੇ ਮਾਰਿਆ
ਪੰਜਾਬ ਸਿਆਂ ਤੈਨੂੰ ਤੇਰੇ ਆਪਣਿਆਂ ਨੇ ਮਾਰਿਆ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly