HOME ਮਜਦੂਰ ਦਿਵਸ ਤੇ ਕਵਿਤਾ ਬੂਟਾ ਗ਼ੁਲਾਮੀ ਵਾਲਾ

ਮਜਦੂਰ ਦਿਵਸ ਤੇ ਕਵਿਤਾ ਬੂਟਾ ਗ਼ੁਲਾਮੀ ਵਾਲਾ

4

(ਸਮਾਜ ਵੀਕਲੀ)  

ਬੂਟਾ ਗ਼ੁਲਾਮੀ ਵਾਲਾ

“ਛੋਟੀ ਬੱਚੀ ਦੀ ਅਵਾਜ”

ਜੇ ਭਾਪਾ ਤੂੰ ਸ਼ਹਿਰ ਨੂੰ ਚੱਲਿਆ,
ਮੈਂ ਨਹੀ ਕਹਿੰਦੀ ਨਾਲ ਤੂੰ ਲੈ ਜਾ
ਦੋ ਚਾਰ ਅੱਖਰ ਮੈਂ ਵੀ ਪੜ੍ਹਨੇ,
ਸ਼ਹਿਰੋ ਇੱਕ ਲਿਆ ਦੇਈ ਕੈਦਾ

ਜੇ ਭਾਪਾ ਤੂੰ ਸ਼ਹਿਰ ਨੂੰ ਚੱਲਿਆ
ਮੈਂ ਨਹੀ ਕਹਿੰਦੀ ਖਿਡਾਉਣੇ ਲਿਆਈਂ,
ਪੀਪਾ ਆਪਣਾ ਖਾਲੀ ਪਿਆ ਏ
ਥੋੜ੍ਹਾ ਜਿਹਾ ਤੂੰ ਆਟਾ ਲਿਆਈਂ

ਜੇ ਡੈਡੀ ਤੂੰ ਸ਼ਹਿਰ ਨੂੰ ਚੱਲਿਆ
ਮੰਮੀ ਦੀ ਵੀ ਜੁੱਤੀ ਟੁੱਟੀ ,
ਵੀਰਾ ਪੈਰੋਂ ਨੰਗਾ ਫਿਰਦਾ
ਉਹਦੇ ਪੈਰੀਂ ਹੈਨੀ ਜੁੱਤੀ

ਜੇ ਡੈਡੀ ਤੂੰ ਸ਼ਹਿਰ ਨੂੰ ਚੱਲਿਆ
ਆਪਣਾ ਵੀ ਕੁਝ ਕਰੀ ਖਿਆਲ
ਇੰਨਾਂ ਟੁੱਟੀਆਂ ਚੱਪਲਾਂ ਦੇ ਵਿੱਚ
ਕੱਢਿਆ ਏ ਤੂੰ ਸਾਰਾ ਸਿਆਲ

ਜੇ ਡੈਡੀ ਤੂੰ ਸਹਿਰ ਨੂੰ ਚੱਲਿਆ
ਮੈਨੂੰ ਸਾਇਕਲ ਉੱਤੇ ਬਿਠਾਈ
ਭੱਜ ਆਵਾਂਗੀ ਘਰ ਨੂੰ ਕੱਲੀ
ਮੈਨੂੰ ਝੂਟਾ ਦੇ ਕੇ ਜਾਈਂ

ਜੇ ਭਾਪਾ ਤੂੰ ਸ਼ਹਿਰ ਨੂੰ ਚੱਲਿਆ
ਮੈਂ ਨਹੀ ਕਹਿਦੀ ਲਿਆਵੀਂ ਚੀਜ਼ੀ
ਪੈਸਾ ਤੇਰੀ ਜੇਬ ਚੋਂ ਹੈਨੀਂ
ਰਾਤੀਂ ਕਹਿੰਦੀ ਪਈ ਸੀ ਬੀਬੀ

ਜੇ ਭਾਪਾ ਤੂੰ ਸ਼ਹਿਰ ਨੂੰ ਚੱਲਿਆ
ਬਹੁਤਾ ਨਾਂ ਤੂੰ ਕਰੀ ਹਨ੍ਹੇਰਾ
ਗੁਲਾਮੀ ਵਾਲੇ ਬੂਟੇ ਖੜਕੇ
ਮੈਂ ਉਡੀਕਾਂਗੀ ਰਾਹ ਤੇਰਾ

ਬੂਟਾ ਗੁਲਾਮੀ ਵਾਲਾ
ਕੋਟ ਈਸੇ ਖਾ ਮੋਗਾ 
9417197395

Previous articleਵੋਟਰਾਂ ਦਾ ਹਮੇਸ਼ਾ ਰਿਣੀ ਰਹਾਂਗਾ: ਸੁੱਖ ਧਾਲੀਵਾਲ
Next article“शिक्षा और सामाजिक योगदान पर प्रेरक संवाद: बीबीएईएस, जालंधर के संस्थापक के साथ एक मुलाकात”