(ਸਮਾਜ ਵੀਕਲੀ)
ਹੋਲ਼ੀ ਆਈ – ਹੋਲੀ ਆਈ
ਸਭ ਪਾਸੇ ਰੌਣਕ ਹੈ ਆਈ ,
ਮੌਸਮ ਲੱਗੇ ਸਭ ਨੂੰ ਸੋਹਣਾ
ਆਸਮਾਨ ਵੀ ਹੈ ਮਨਮੋਹਣਾ ,
ਪੰਛੀ – ਪਰਿੰਦੇ ਵੀ ਖੁਸ਼ੀ ਮਨਾਵਣ
ਰਲ਼ – ਮਿਲ਼ ਪਰਮਾਤਮਾ ਦੇ ਗੁਣ ਗਾਵਣ ,
ਵੈਰ – ਵਿਰੋਧ ਤੇ ਊਚ – ਨੀਚ ਦੀ
ਸਭ ਪਾਸੇ ਮਿੱਟ ਜਾਵੇ ਖਾਈ ,
ਹੋਲੀ ਆਈ – ਹੋਲੀ ਆਈ
ਸਭ ਦੇ ਚਿਹਰੇ ‘ਤੇ ਖੁਸ਼ੀ ਲਿਆਈ ,
ਦੇਸ਼ ਦੀ ਖੁਸ਼ਹਾਲੀ ਲਈ ਕੰਮ ਕਰੀਏ
ਮਾਨਵਤਾ ਦੀ ਵੀ ਸਭ ਹਾਮੀ ਭਰੀਏ ,
ਅੰਧ – ਵਿਸ਼ਵਾਸਾਂ ਵਿਰੁੱਧ ਅਲਖ ਜਗਾਈਏ
ਵਾਤਾਵਰਣ ਨੂੰ ਵੀ ਖੁਸ਼ਹਾਲ ਬਣਾਈਏ ,
ਪ੍ਰਦੂਸ਼ਣ ਘਟਾ ਕੇ ਮਨਾਂ ਅੰਦਰਲਾ ਵੀ
ਸਭ ਨੂੰ ਪਿਆਰ – ਸਤਿਕਾਰ ਨਾਲ ਬੁਲਾਈਏ ,
ਭੁਲਾ ਕੇ ਸਭ ਪੁਰਾਣੇ ਗਿਲੇ – ਸ਼ਿਕਵੇ
ਭਾਈਚਾਰਕ ਸਾਂਝ ਵਧਾਈਏ ,
ਆਓ ! ਛੋਟੇ – ਵੱਡੇ ਮਨ – ਮੁਟਾਵਾਂ ਨੂੰ ਭੁਲਾ ਕੇ
ਸਭ ਨਾਲ਼ ਵਿਚਾਰਕ ਸਾਂਝ ਮਿਲ਼ਾਈਏ ,
ਛੋਟੇ – ਵੱਡੇ ਸਭ ਦਾ ਸਤਿਕਾਰ ਕਰਕੇ
ਸੋਹਣਾ ਤੇ ਖੁਸ਼ਹਾਲ ਸਮਾਜ ਬਣਾਈਏ ,
ਕਰਕੇ ਚੰਗੇ – ਪਰਉਪਕਾਰੀ ਕੰਮ ਦੁਨੀਆ ਵਿੱਚ
ਇਨਸਾਨੀਅਤ ਦੇ ਪਹਿਰੇਦਾਰ ਬਣ ਜਾਈਏ ,
ਹਰ ਚੰਗੀ ਸ਼ੁਰੂਆਤ ਖੁਦ ਤੋਂ ਕਰਕੇ
ਦੂਸਰਿਆਂ ਲਈ ਰਾਹ – ਦਸੇਰੇ ਬਣ ਜਾਈਏ ,
ਆਓ ! ਹੋਲੀ ਦਾ ਤਿਓਹਾਰ ਮਨਾਈਏ
ਸਮਾਜ ਤੇ ਦੇਸ਼ ਲਈ ਕੁਝ ਯੋਗਦਾਨ ਪਾਈਏ।
ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
ਸ਼੍ਰੀ ਅਨੰਦਪੁਰ ਸਾਹਿਬ
9478561356.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly