(ਸਮਾਜ ਵੀਕਲੀ)
ਆਪਾਂ ਦੋਗਲੀ ਜਿਹੀ ਗੱਲ ਕਦੇ ਕਰੀਂ ਨਾ,
ਕੋਈ ਕਰਦਾ ਹੋਵੇ, ਤਾਂ ਆਪਾਂ ਕਦੇ ਜਰੀ ਨਾ।
ਆਪਾਂ ਮੂੰਹ ਉੱਤੇ ਖਰੀ ਗੱਲ ਆਖੀਏ,
ਐਵੇਂ ਪਿੱਠ ਪਿੱਛੇ, ਫ਼ੜ੍ਹਾਂ ਨਹੀਂਓ ਮਾਰੀਆਂ।
ਸਾਡੀ ਜੁੱਤੀ ਦੀ ਨੋਕ ਤੇ ਰਹਿੰਦੇ ਨਖ਼ਰੇ
ਸਦਾ ਸਿਰ-ਮੱਥੇ ਰਹਿਣ ਸਰਦਾਰੀਆਂ।
ਯਾਰਾਂ ਦੀ ਬੁਰਾਈ ਆਪਾਂ,ਕਦੇ ਜਰੀ ਨਾ,
ਚੱਕਮੀ ਜਿਹੀ ਗੱਲ ਆਪਾਂ, ਕਦੇ ਕਰੀਂ ਨਾ।
ਸਾਡੇ ਹੋਸ਼ਿਆਂ ਦੇ ਨਾਲ ਨਾ, ਯਰਾਨੇ ਪੁੱਗਦੇ,
ਆਪਾਂ ਮਾੜੇ ਅੱਗੇ, ਕਦੇ ਮੁੱਛਾਂ ਨਈਓ ਚਾੜੀਆਂ
ਸਾਡੀ ਜੁੱਤੀ ਦੀ ਨੋਕ ਤੇ ਰਹਿੰਦੇ ਨਖ਼ਰੇ
ਸਦਾ ਸਿਰ-ਮੱਥੇ ਰਹਿਣ ਸਰਦਾਰੀਆ
ਨਾਲ਼ ਖਾਕੇ ਕਿਸੇ ਨੂੰ ਨਾ, ਆਪਾ ਭੰਡਦੇ।
ਸਦਾ ਮਿੱਤਰਾਂ ਦੀ ਖੈਰ ਸੁੱਖ ਆਪਾਂ ਮੰਗਦੇ,
ਅੜਬੀ ਨਾਲ, ਅੜਬੀ ਹਾਂ ਆਪਾਂ ਸਿਰੇ ਦੇ।
ਗਰਾਰੀ ਵਾਜ਼ਾਂ, ਦੀਆਂ,ਭੰਨੀਏ, ਗਰਾਰੀਆਂ।
ਮੈਂ ਤਾਂ ਜੁੱਤੀ ਦੀ ਨੋਕ ਤੇ ਰੱਖਾਂ ਨਖ਼ਰੇ।
ਸਦਾ ਸਿਰਮੱਥੇ ਰੱਖਾਂ ਸਰਦਾਰੀਆਂ।
ਕੰਮ ਕੀਤਿਆਂ ਦੇ ਕਿੱਸੇ ਵੀ ਸੁਣਾਏ ਕਦੇ ਨਾ,
ਆਪਾਂ ਧੋਖਿਆਂ ਨਾਲ਼ ,ਵੈਰੀ ਵੀ ਹਰਾਏ ਕਦੇ ਨਾ।
ਬਸ ਚਾਰ ਕੁ ਯਾਰਾਂ ਦੇ ਉੱਤੇ ,ਮਾਣ ਰੱਖਿਆ,
ਐਵੇਂ ਬੇਰਾਂ ਵੱਟੇ, ਲਾਈਆਂ ਨਈਓ ਯਾਰੀਆਂ।
ਸਾਡੀ ਜੁੱਤੀ ਦੀ ਨੋਕ ਤੇ ਰਹਿੰਦੇ ਨਖ਼ਰੇ
ਸਦਾ ਸਿਰ-ਮੱਥੇ ਰਹਿਣ ਸਰਦਾਰੀਆਂ।
ਆਪਾਂ ਜਿੰਨਾ ਨਾਲ ਬੈਠੇ, ਉਹਨਾਂ ਨਾਲ ਖੜ੍ਹੇ ਹਾਂ,
ਆਪਾਂ ਨਿੱਕੀ-ਮੋਟੀ ਗੱਲ ਤੇ, ਕਦੇ ਨਾ ਲੜੇ੍ ਹਾਂ।
ਗੇਮ ਪਾਉਣਿਆ ਨੂੰ ਆਪਾਂ ਵੀਰੇ ਦੱਸਦੇ,ਅਸੀਂ ਗੇਮ ਚੁ ਖਿਡਾਰੀ ਕਿੰਨੇ ਵੱਡੇ ਹਾਂ।
ਆਪਾਂ ਜਿਸ ਪਾਸੇ ਖੜ੍ਹ ਜਾਈਏ, ਮਿੱਤਰਾਂ ਉਹ ਕਦੇ ਸਰਕਾਰਾਂ ਨਈਓ ਹਾਰੀਆਂ
ਸਾਡੀ ਜੁੱਤੀ ਦੀ ਨੋਕ ਤੇ ਰਹਿੰਦੇ ਨਖ਼ਰੇ
ਸਦਾ ਸਿਰ-ਮੱਥੇ ਰਹਿਣ ਸਰਦਾਰੀਆਂ।
ਆਪਾਂ ,ਡੱਬ ਵਿੱਚ ਲਾਏ ਨਾ ਕਦੇ ਜੀ ,ਅਸਲੇ
ਹੱਲ ਹੋਣ, ਜਿੱਥੇ ਖੜ੍ਹਾ ਜਾਈਏ ਮਸਲੇ,
ਧੀ-ਭੈਣ ਵਾਲੀ ਸਦਾ, ਸਾਂਝ ਰੱਖੀਏ,
ਸੰਦੀਪ ਸੱਚੇ ਕਰਤਾਰ ਕੋਲੋ ਰਈਏ ਡਰ ਕੇ, ਐਵੇਂ ਬਿਨਾਂ ਗੱਲੋਂ ਢੀਂਗਾਂ ਨਈਓ ਮਾਰੀਆਂ
ਮੈਂ ਜੁੱਤੀ ਦੀ ਨੋਕ ਤੇ ਰੱਖਾਂ ਨਖ਼ਰੇ,
ਸਦਾ ਸਿਰ ਮੱਥੇ ਰੱਖਾਂ ਸਰਦਾਰੀਆਂ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-98153 21017
https://play.google.com/store/apps/details?id=in.yourhost.samajweekly