*ਕਵਿਤਾ*

ਹਰਪਾਲ ਸਿੰਘ ਈ ਟੀ ਟੀ ਅਧਿਆਪਕ

         (ਸਮਾਜ ਵੀਕਲੀ)

ਪੱਲਾ ਮਿਹਨਤ ਦਾ ਜੋ ਫੜ ਲੈਂਦੇ
ਲੱਗ ਜਾਂਦੇ ਸਦਾ ਉਹ ਪਾਰ ਮੀਆਂ,
ਗੁੱਡੀ ਚੜਦੀ ਉਹਨਾਂ ਦੀ ਅੰਬਰਾਂ ਤੇ
ਜੋ ਭਰਦੇ ਉੱਚੀ ਤੇ ਲੰਮੀ ਉਡਾਰ ਮੀਆਂ
ਛੱਡ ਆਲਸ ਤੇ ਉੱਠ ਜਾ ਨੀਂਦ ਵਿੱਚੋ
ਹੋਜੂ ਜੱਗ ਦੇ ਵਿੱਚ ਜੈ ਜੈ ਕਾਰ ਮੀਆਂ
ਬਣਦੇ ਮਾਲਕ ਹੀਰੇ ਤੇ ਮੋਤੀਆਂ ਦੇ
ਲੰਘ ਜਾਂਦੇ ਜੋ ਪੱਤਣੋ ਪਾਰ ਮੀਆਂ
ਪਾਣੀ ਪਾੜਦਾ ਹਿੱਕ ਜੋ ਪੱਥਰਾਂ ਦੀ
ਰਲ਼ ਜਾਂਦਾ ਹੈ ਸਾਗਰਾਂ ਨਾਲ ਮੀਆਂ
ਲੋਈ ਲਾਹ ਤੂੰ ਵਹਿਮ ਤੇ ਭਰਮ ਵਾਲੀ
ਜ਼ਿੰਦਗੀ ਬਣੂ ਰੌਸ਼ਨ ਮੀਨਾਰ ਮੀਆਂ
ਮੱਲ ਬਣੂ ਅਖਾੜੇ ਦਾ ਉਹ ਬੰਦਾ
ਤਨ ਰੋਲੂ ਜੋ ਖ਼ਾਕ ਦੇ ਨਾਲ ਮੀਆਂ
ਰੱਬ ਵੀ ਕਰਦਾ ਮਦਦ ਉਹ ਬੰਦਿਆਂ ਦੀ
ਮਿਹਨਤ ਕਰਦੇ ਹੋ ਆਪਣੇ ਆਪ ਮੀਆਂ
ਹਰਪਾਲ ਸਿੰਘ
ਈ ਟੀ ਟੀ ਅਧਿਆਪਕ
ਸ ਅ ਸ ਅਕੌਤ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ / ਨੌਕਰੀ 
Next articleਕਵਿਤਾ-