(ਸਮਾਜ ਵੀਕਲੀ)
ਮੈਂ
ਪਾਣੀ ਬਣ
ਵਗਣਾ ਚਾਹੁੰਦੀ ਹਾਂ
ਹਵਾ ਬਣ
ਵਹਿਣਾ ਚਾਹੁੰਦੀ ਹਾਂ
ਉਹ ਮਿੱਟੀ ਬਣਾ
ਜਿਸ ਵਿੱਚ ਸਭ ਕੁਝ ਉੱਗੇ
ਉਹ ਜਵਾਲਾ
ਜੋ ਅਣ ਮਨੁੱਖਤਾ ਸਾੜੇ
ਉਹ ਜੰਗਲ
ਜੋ ਜੀਵਨ ਸੰਭਾਲ਼ੇਂ
ਉਹ ਪਰਬਤ
ਜੋ ਧਰਤ ਤੇ ਰਹਿ ਕੇ ਅੰਬਰ ਛੂਹੇ
ਉਹ ਪਤਾਲ
ਜੋ ਸੀਤ ਜਲ ਤੇ ਭਖਿਆ ਲਾਵਾ ਸਮੇਟੇ
ਉਹ ਦਿਨ
ਜੋ ਪੁੰਨ ਵਰਤਾਵੇ
ਉਹ ਰਾਤ
ਜੋ ਪਾਪ ਪੀ ਜਾਵੇ
ਉਹ ਸੂਰਜ
ਜੋ ਸੌੜੀਆਂ ਗੁਫਾਵਾਂ ਤੱਕ ਪਹੁੰਚੇ
ਉਹ ਚੰਦ
ਜੋ ਗਰੀਬ ਦੀ ਮੱਸਿਆ ਨੂੰ ਪੂਰਨਮਾਸ਼ੀ ਬਣਾਵੇ
ਮੈਂ
ਪਾਣੀ ਵਾਂਗ ਵਗਣਾ
ਹਵਾ ਵਾਂਗ ਵਹਿਣਾ ਚਾਹੁੰਦੀ ਹਾਂ
ਮੈਂ ਕਵਿਤਾ ਬਣਨਾ ਚਾਹੁੰਦੀ ਹਾਂ
—
ਬੌਬੀ ਗੁਰ ਪਰਵੀਨ