ਕਵਿਤਾ

ਸ਼ਿਵਾਲੀ ਲਹਿਰਾਗਾਗਾ
(ਸਮਾਜ ਵੀਕਲੀ)
ਜਿੱਥੇ ਲੁੱਟਦੇ ਨੇ ਕੁੜੀਆਂ ਦੀ ਆਨ
ਸੱਟਾਂ ਮਾਰ ਮਾਰ ਕੱਢ ਲੈਣ ਜਾਨ
ਇਹੋ ਜਿਹੇ ਦੇਸ਼ ਨੂੰ
ਕਿਹੜੇ ਮੂੰਹ ਨਾਲ ਕਹਾਂ ਮੈਂ ਮਹਾਨ
ਕਿਓਂ ਨਾ ਸਖ਼ਤ ਕਨੂੰਨ?
ਸਾਡਾ ਫ਼ਾਲਤੂ ਹੈ ਖ਼ੂਨ?
ਨੋਚ ਨੋਚ ਜਿਹੜੇ ਖਾਂਦੇ
ਕਿਓਂ ਨਾ ਵੱਢ ਦਿੱਤੇ ਜਾਣ
ਧਰਮਾਂ ਦੇ ਠੇਕੇਦਾਰੋ
ਸਮਾਜੀ ਪੈਰੋਕਾਰੋ
ਹੋਕਾ ਅੱਗੇ ਹੋਕੇ ਮਾਰੋ
ਵੇਖੇ ਕੁੱਲ ਇਹ ਜਹਾਨ
ਹੋਵੇ ਦਿਨ ਚਾਹੇ ਰਾਤ
ਬੜੇ ਮਾੜੇ ਨੇ ਹਲਾਤ
ਕਿਵੇਂ ਹੋਏਗਾ ਗੁਜ਼ਾਰਾ
ਕੋਈ ਦੱਸੇ ਸਾਨੂੰ ਆਣ
ਇਹੋ ਜਿਹੇ ਦੇਸ਼ ਨੂੰ
ਕਿਹੜੇ ਮੂੰਹ ਨਾਲ ਕਹਾਂ ਮੈਂ ਮਹਾਨ
ਸ਼ਿਵਾਲੀ ਲਹਿਰਾਗਾਗਾ
Previous articleਪੇਕੇ ਘਰ ਆਈਆਂ ਧੀਆਂ ਦਾ ਸਨਮਾਨ ਕਰਕੇ ਮਨਾਇਆ ਗਿਆ ਪਿੰਡ ਬਪੋਪੀਰ ਵਿੱਚ ਤੀਜ ਦਾ ਤਿਉਹਾਰ।
Next articleਰੱਖੜੀ ਸਪੈਸ਼ਲ