ਕਵਿਤਾ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਲਭ ਰਿਹਾ ਹਾਂ

ਗੁਮ ਹੋ ਗਿਆ ਹੈ ਕਿਤੇ ਮੇਰਾ ਬਚਪਨ
ਉਸ ਨੂੰ ਮੈਂ ਲੱਭ ਰਿਹਾ ਹਾਂ।
ਗੁੰਮ ਹੋ ਗਏ ਨੇ ਮੇਰੇ ਆਪਣੇ ਮਾਂ ਬਾਪ
ਉਹਨਾਂ ਨੂੰ ਮੈਂ ਲੱਭ ਰਿਹਾ ਹਾਂ।
ਗੁੰਮ ਹੋ ਗਈ ਹੈ ਕਿਤੇ ਇਨਸਾਨੀਅਤ
ਉਸ ਨੂੰ ਮੈਂ ਲੱਭ ਰਿਹਾ ਹਾਂ।
ਗੁੰਮ ਹੋ ਗਈ ਹੈ ਕਿਤੇ ਇਮਾਨਦਾਰੀ
ਉਸ ਨੂੰ ਮੈਂ ਲੱਭ ਰਿਹਾ ਹਾਂ।
ਗੁੰਮ ਹੋ ਗਿਆ ਹੈ ਕਿਤੇ ਮੇਰਾ ਸੋਹਣਾ ਕਲ
ਉਸ ਨੂੰ ਮੈਂ ਲੱਭ ਰਿਹਾ ਹਾਂ।
ਗੁੰਮ ਹੋ ਗਈ ਹੈ ਬੱਚਿਆਂ ਦੀ ਮਾਸੂਮੀਅਤ
ਉਸਨੂੰ ਮੈਂ ਲੱਭ ਰਿਹਾ ਹਾਂ।
ਗੁੰਮ ਹੋ ਗਈ ਹੈ ਪਰਿਵਾਰਾਂ ਦੀ ਸ਼ਾਂਤੀ
ਉਸ ਨੂੰ ਮੈਂ ਲੱਭ ਰਿਹਾ ਹਾਂ।
ਗੁੰਮ ਹੋ ਗਈ ਹੈ ਫਰਜ ਪੂਰਾ ਕਰਨ ਦੀ ਭਾਵਨਾ
ਉਸ ਨੂੰ ਮੈਂ ਲੱਭ ਰਿਹਾ ਹਾਂ।
ਗੁੰਮ ਹੋ ਗਿਆ ਹੈ ਸੈਲਫ ਕੰਟਰੋਲ
ਉਸ ਨੂੰ ਮੈਂ ਲੱਭ ਰਿਹਾ ਹਾਂ।
ਗੁੰਮ ਹੋ ਗਈ ਹੈ ਦੂਜਿਆਂ ਨੂੰ ਮਾਫ ਕਰਨ ਦੀ ਭਾਵਨਾ
ਉਸ ਨੂੰ ਮੈਂ ਲੱਭ ਰਿਹਾ ਹਾਂ।
ਗੁੰਮ ਹੋ ਗਈ ਹੈ ਧਰਮ ਦੇ ਪ੍ਰਤੀ ਆਸਥਾ
ਉਸ ਨੂੰ ਮੈਂ ਲੱਭ ਰਿਹਾ ਹਾਂ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਡੀਕ
Next articleਉਰਦੂ ਕਹਾਣੀ “ ਧੂੜ ਤੇਰੇ ਚਰਣਾਂ ਦੀ”