(ਸਮਾਜ ਵੀਕਲੀ)
ਜ਼ਿੰਦਗੀ ਹੱਸ ਕੇ ਗੁਜ਼ਾਰ ਦਿਓ|
ਜ਼ਿੰਦਗੀ ਹੱਸ ਕੇ ਗੁਜ਼ਾਰ ਦਿਓ|
ਕਿਸੇ ਨੇ ਕੀਤਾ ਹੈ ਨੁਕਸਾਨ ਵਿਸਾਰ ਦਿਓ|
ਪਤਝੜ ਹੈ ਤਾਂ ਬਸੰਤ ਬਹਾਰ ਦਿਓ|
ਦੂਜਿਆਂ ਦੀ ਜ਼ਿੰਦਗੀ ਖੁਸ਼ੀ ਨਾਲ ਨਿਖਾਰ ਦਿਓ|
ਦਿੱਤਾ ਹੈ ਕਿਸੇ ਨੇ ਦੁੱਖ ਤਾਂ ਉਹਨੂੰ ਖੁਸ਼ੀ ਉਧਾਰ ਦਿਓ|
ਕੀਤਾ ਜਿਸ ਨੇ ਪ੍ਰਕਾਸ਼ ਉਸ ਨੂੰ ਨਾ ਅੰਧਕਾਰ ਦਿਓ|
ਜੀਣਾ ਹੈ ਜੇ ਸੁੱਖ ਨਾਲ ਸਭ ਨੂੰ ਪਿਆਰ ਦਿਓ|
ਸੁਧਰਨਾ ਹੈ ਮਾਹੌਲ ਥ ਤਾਂ ਨੇਕੀ ਵਾਲੇ ਵਿਚਾਰ ਦਿਓ|
ਜੇ ਹੈ ਦਿਲ ਵਿੱਚ ਨਫਰਤ ਦਾ ਬੂਟਾ ਉਸ ਨੂੰ ਉਖਾੜ ਦਿਓ|
ਜੇਕਰ ਹੈ ਕੋਈ ਇਕੱਲਾ ਉਸ ਨੂੰ ਹੱਸਦਾ ਖੇਡਦਾ ਸੰਸਾਰ ਦਿਓ|
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 1635 90 45
ਰੋਹਤਕ ਹਰਿਆਣਾ|



