HOME ਪੀਐਮ ਸ਼੍ਰੀ ਸਕੀਮ ਦੁਆਰਾ ਸੰਚਾਲਿਤ ਸਕੂਲ ਟਵਿਨਿੰਗ ਪ੍ਰੋਗਰਾਮ ਦੀ ਯੋਜਨਾ ਦੇ ਤਹਿਤ...

ਪੀਐਮ ਸ਼੍ਰੀ ਸਕੀਮ ਦੁਆਰਾ ਸੰਚਾਲਿਤ ਸਕੂਲ ਟਵਿਨਿੰਗ ਪ੍ਰੋਗਰਾਮ ਦੀ ਯੋਜਨਾ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤੇਵਾਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਦ ਨੌਰਵੁੱਡ ਸਕੂਲ ਦਾ ਵਿਦਿਅਕ ਦੌਰਾ

2
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤੇਵਾਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪੀਐਮ ਸ਼੍ਰੀ ਸਕੀਮ ਦੁਆਰਾ ਸੰਚਾਲਿਤ ਸਕੂਲ ਟਵਿਨਿੰਗ ਪ੍ਰੋਗਰਾਮ ਦੀ ਯੋਜਨਾ ਦੇ ਤਹਿਤ ਦ ਨੌਰਵੁੱਡ ਸਕੂਲ ਦਾ ਇੱਕ ਵਿਦਿਅਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਉਦੇਸ਼ ਵਿਭਿੰਨ ਅਧਿਆਪਨ ਸਿਖਲਾਈ ਵਿਧੀਆਂ ਦੇ ਨਾਲ-ਨਾਲ ਸਾਡੇ ਸਕੂਲ ਵਿੱਚ ਅਪਣਾਏ ਗਏ ਵਧੀਆ ਅਭਿਆਸਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ, ਸ਼ੂਟਿੰਗ ਰੇਂਜ ਅਤੇ ਵੱਖ-ਵੱਖ ਖੇਡ ਦੇ ਮੈਦਾਨਾਂ ਬਾਰੇ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੇ ਕਲਾਸਰੂਮ ਅਧਿਆਪਨ ਅਤੇ ਡਿਜੀਟਲ ਸਰੋਤਾਂ ਜਿਵੇਂ ਕਿ ਆਰਟੀਫੀਸੀਅਲ ਇੰਟੈਲੀਜੈਂਸ (ਏ.ਆਈ) ਤੇ ਆਡਓ ਸਪੀਚ ਲੈਬ (ਏ. ਐੱਸ. ਲੈਬ) ਨੂੰ ਅਜੋਕੇ ਸਮੇਂ ਵਿੱਚ ਕਿਸ ਤਰਾਂ ਵਰਤਿਆ ਜਾ ਸਕਦਾ ਹੈ ਇਸ ਸਬੰਧੀ ਜਾਣਕਾਰੀ ਵੀ ਪ੍ਰਾਪਤ ਕੀਤੀ। ਇਸ ਤਰ੍ਹਾਂ ਇਸ ਦੌਰੇ ਨੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚਕਾਰ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਸਕੂਲ ਮੈਨੇਜਮੈਂਟ ਨੇ ਆਏ ਹੋਏ ਸਟਾਫ ਮੈਂਬਰਾਂ ਦਾ ਤਹਿ ਦਿਲੋਂ ਸਵਾਗਤ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੂਰਾ ਦਿਨ ਪਏ ਮੀਂਹ ਨਾਲ ਖੁਸ਼ਕ ਮੌਸਮ ਤੋਂ ਮਿਲੀ ਰਾਹਤ, ਆਮ ਜਨ ਜੀਵਨ ਪ੍ਰਭਾਵਿਤ
Next articleਸਕੂਲ ਵਿਦਿਆਰਥੀਆਂ ਨੂੰ ਪਤੰਗ ਉਡਾਉਣ ਬਾਰੇ ਕੀਤਾ ਜਾਗਰੂਕ