HOME ਸਕੂਲ ਵਿਦਿਆਰਥੀਆਂ ਨੂੰ ਪਤੰਗ ਉਡਾਉਣ ਬਾਰੇ ਕੀਤਾ ਜਾਗਰੂਕ

ਸਕੂਲ ਵਿਦਿਆਰਥੀਆਂ ਨੂੰ ਪਤੰਗ ਉਡਾਉਣ ਬਾਰੇ ਕੀਤਾ ਜਾਗਰੂਕ

1

ਸ੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)   ( ਸੰਜੀਵ ਧਰਮਾਣੀ ) ਸ੍ਰੀ ਅਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਗੰਭੀਰਪੁਰ ਲੋਅਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸਵੇਰ ਦੀ ਸਭਾ ਦੇ ਦੌਰਾਨ ਸਕੂਲ ਅਧਿਆਪਕ ਮਾਸਟਰ ਸ਼ਾਮ ਲਾਲ ਜੀ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਧਿਆਨਪੂਰਵਕ ਪਤੰਗ ਉਡਾਉਣ ਬਾਰੇ ਜਾਗਰੂਕ ਕੀਤਾ। ਇਸ ਮੌਕੇ ਦੱਸਦਿਆਂ ਸ਼ਾਮ ਲਾਲ ਨੇ ਕਿਹਾ ਕਿ ਸਾਨੂੰ ਪਤੰਗ ਉਡਾਉਣ ਸਮੇਂ ਘਰਾਂ ਦੀਆਂ ਛੱਤਾਂ ਤੇ ਬਿਜਲੀ ਦੀਆਂ ਤਾਰਾਂ ਦੇ ਨਜ਼ਦੀਕ ਪਤੰਗ ਨਹੀਂ ਉਡਾਣੇ ਚਾਹੀਦੇ। ਸਗੋਂ ਖੁੱਲੇ ਥਾਂ / ਮੈਦਾਨ ਵਿੱਚ ਹੀ ਪਤੰਗ ਉਡਾਉਣਾ ਚਾਹੀਦਾ ਹੈ ਅਤੇ ਵੱਡਿਆਂ ਦੀ ਦੇਖਰੇਖ ਵਿੱਚ ਪਤੰਗ ਉਡਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਸਮਝਾਇਆ ਕਿ ਚਾਈਨਾ ਡੋਰ ਦੀ ਵਰਤੋਂ ਜੀਵ – ਜੰਤੂਆਂ , ਪੰਛੀਆਂ ਅਤੇ ਮਨੁੱਖਾਂ ਲਈ ਘਾਤਕ ਹੁੰਦੀ ਹੈ ਤੇ ਇਸ ਦੀ ਵਰਤੋਂ ਨਾ ਕੀਤੀ ਜਾਵੇ। ਇਸ ਮੌਕੇ ਮੈਡਮ ਅਮਨਪ੍ਰੀਤ ਕੌਰ , ਮਾਸਟਰ ਅਮਨਦੀਪ ਸਿੰਘ , ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੀਐਮ ਸ਼੍ਰੀ ਸਕੀਮ ਦੁਆਰਾ ਸੰਚਾਲਿਤ ਸਕੂਲ ਟਵਿਨਿੰਗ ਪ੍ਰੋਗਰਾਮ ਦੀ ਯੋਜਨਾ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤੇਵਾਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਦ ਨੌਰਵੁੱਡ ਸਕੂਲ ਦਾ ਵਿਦਿਅਕ ਦੌਰਾ
Next article*ਮੁੱਖ ਮੰਤਰੀ ਸਿਹਤ ਯੋਜਨਾ ਜਾਂ ਸਿਆਸੀ ਸਕੀਮ?