(ਸਮਾਜ ਵੀਕਲੀ)-ਕਾਫ਼ੀ ਸਮਾਂ ਹੋ ਗਿਆ, ਕੁਝ ਕਿਹਾਂ।
ਕਿਉਂਕਿ ਮੈਨੂੰ ਲਗਦਾ ਹੈ ਕਿ ਚੋਣਾਂ ਨੇੜੇ ਆਉਂਦਿਆਂ ਹੀ ਸਾਡਾ ਦਿਮਾਗ਼ ਬੰਦ ਹੋ ਜਾਂਦਾ ਹੈ। ਅਸੀਂ ਅਜਿਹੀਆਂ ਐਨਕਾਂ ਲਾ ਲੈਂਦੇ ਹਾਂ, ਜਿਹਦੇ ਵਿੱਚੋਂ ਉਹੀ ਦਿਖਦਾ ਹੈ ਜੋ ਅਸੀਂ ਦੇਖਣਾ ਚਾਹੁੰਦੇ ਹਾਂ। ਜਿਵੇਂ ਹਰੀਆਂ ਐਨਕਾਂ ਲਾਇਆਂ ਤੂੜੀ ਵੀ ਬਰਸੀਣ ਜਾਪਦੀ ਹੈ।
ਬੱਸ ਇੱਕੋ ਗੱਲ ਕਹਾਂਗਾ। ਚੋਣਾਂ ਸਿਰ ‘ਤੇ ਨੇ। ਇੱਛਾ ਰਖਦੇ ਹੋ ਤਾਂ ਵੋਟ ਪਾਓ, ਨਹੀਂ ਰਖਦੇ ਤਾਂ ਵੋਟ ਨਾ ਪਾਓ। ਜੇ ਵੋਟ ਪਾਉਣੀ ਹੈ, ਉਹਨੂੰ ਪਾ ਦਿਓ ਜਿਹਨੂੰ ਥੋਡਾ ਦਿਲ ਕਹਿੰਦੈ, ਦਿਮਾਗ਼ ਕਹਿੰਦੈ।
ਪਰ ਕਿਰਪਾ ਕਰਕੇ ਆਪਣੀ ਪਸੰਦ ਨੂੰ ਹੋਰਾਂ ‘ਤੇ ਨਾ ਥੋਪੋ ਅਤੇ ਨਾ ਹੀ ਆਪਣੀ ਪਸੰਦ ਨੂੰ ਸਹੀ ਸਿੱਧ ਕਰਨ ਲਈ ਤੱਥਾਂ ਨੂੰ ਤੋੜੋ–ਮਰੋੜੋ। ਨਾ ਹੀ ਜਿਸ ਵਿਅਕਤੀ ਜਾਂ ਪਾਰਟੀ ਨੂੰ ਵੋਟ ਪਾਉਣ ਜਾ ਰਹੇ ਓਂ, ਉਹਨੂੰ ਦੁੱਧ ਧੋਤੀ ਐਲਾਨੋ। ਵੋਟ ਪਾਉਣੀ ਹੈ, ਚੁੱਪ ਕਰਕੇ ਪਾ ਦਿਓ, ਇੱਥੇ ਲਈ ਅਜੇ ਤੱਕ ਗੁਪਤ–ਮਤਦਾਨ ਹੀ ਕਰਵਾਇਆ ਜਾਂਦਾ ਹੈ ਹਾਲਾਂਕਿ ਹੁਣ ਗੁਪਤ ਮਤਦਾਨ ਦਾ ਕੋਈ ਅਰਥ ਨਹੀਂ ਰਹਿ ਗਿਆ।
ਤੁਹਾਡਾ ਪਸੰਦੀਦਾ ਨੇਤਾ ਜਾਂ ਪਾਰਟੀ ਵਿੱਚ ਹਜ਼ਾਰਾਂ ਭੈੜਾਂ ਹੋਣਗੀਆਂ ਪਰ ਕਿਉਂਕਿ ਹੁਣ ਤੁਸੀਂ ਉਹਨੂੰ ਵੋਟ ਕਰਨੀ ਹੈ ਇਸ ਲਈ ਤੁਹਾਨੂੰ ਉਹ ਭੈੜਾਂ ਦਿਸਦੀਆਂ ਹੀ ਨਹੀਂ ਜਾਂ ਤੁਸੀਂ ਦੇਖਣਾ ਨਹੀਂ ਚਾਹੁੰਦੇ। ਉਸ ਤੋਂ ਵੀ ਅਗਾਂਹ ਤੁਸੀਂ ਉਨ੍ਹਾਂ ਭੈੜਾਂ ‘ਤੇ ਅਲੰਕਾਰਾਂ ਦਾ ਪਰਦਾ ਪਾ ਕੇ ਉਹਨੂੰ ਢਕਣ ਦੀ ਕੋਸ਼ਿਸ਼ ਕਰਦੇ ਓਂ। ਅਜਿਹਾ ਨਾ ਕਰੋ ਕਿਰਪਾ ਕਰ ਕੇ।
ਮੁਕਦੀ ਗੱਲ; ਪਾਰਟੀਬਾਜ਼ੀ ਤੋਂ ਉੱਪਰ ਉੱਠੋ। ਗੰਧਲੀ ਰਾਜਨੀਤੀ ਦੇ ਗੰਧਲੇ ਨੇਤਾਵਾਂ ਦੇ ਭੋਂਪੂ ਨਾ ਬਣੋ।
(ਬਾਕੀ ਜੇ ਰੂਹ ਰਾਜ਼ੀ ਹੋਵੇ ਤਾਂ ਐਪੀਸੋਡ ”ਚੱਕਮਾ ਚੁੱਲ੍ਹਾ” ਵੇਖ ਲਿਆ। ਗਰੰਟੀ ਪਸੰਦ ਆਉਣ ਦੀ।)
ਜੈ ਹੋ
ਸਵਾਮੀ ਸਰਬਜੀਤ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly