ਲੁਧਿਆਣਾ, (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਥਾਨਕ ਸਾਹਿਤਕ ਸੰਸਥਾ ਪ੍ਰੀਤ ਸਾਹਿਤ ਸਦਨ , ਲੁਧਿਆਣਾ ਦੇ ਸੰਚਾਲਕ ਡਾਕਟਰ ਮਨੋਜ ਕੁਮਾਰ ਪ੍ਰੀਤ ਵੱਲੋਂ ਜਾਰੀ ਸੂਚਨਾ ਮੁਤਾਬਕ ਸੁਹਾਵੀ ਆਡੀਓ ਬੁੱਕਸ, ਆਸਟ੍ਰੇਲੀਆ ਵੱਲੋਂ ਪੰਜਾਬੀ-ਹਿੰਦੀ ਦੇ ਪ੍ਰਸਿੱਧ ਨਾਵਲਕਾਰ ਡਾਕਟਰ ਧਰਮਪਾਲ ਸਾਹਿਲ ਦੇ ਚਰਚਿਤ ਨਾਵਲ , ” ਧੀਆਂ ਮਰਜਾਣੀਆਂ” ਦੀ ਆਡੀਓ ਬੁੱਕ ਤਿਆਰ ਕਰਕੇ ਰਿਲੀਜ਼ ਕੀਤੀ ਗਈ ਹੈ। ਇਸ ਨਾਵਲ ਨੂੰ ਵਾਚਕ ਦੇ ਤੌਰ ਤੇ ਮਨਬੀਰ ਕੌਰ ਨੇ ਆਪਣੀ ਮਨ ਨੂੰ ਸਪਰਸ਼ ਕਰਨ ਵਾਲੀ ਅਤੇ ਪ੍ਰਭਾਵਸ਼ਾਲੀ ਆਵਾਜ਼ ਵਿਚ ਪੇਸ਼ ਕੀਤਾ ਹੈ। ਨਾਵਲ ਦੇ 27 ਕਾਂਡ 4 ਘੰਟੇ 44 ਮਿੰਟ 05 ਸਕਿੰਟ ਵਿੱਚ ਰਿਕਾਰਡ ਕੀਤੇ ਗਏ ਹਨ। ਇਸ ਆਡੀਓ ਨੂੰ ਯੂ ਟਿਊਬ ਲਿੰਕ ਰਾਹੀਂ ਮੁਫ਼ਤ ਵਿੱਚ ਸੁਣਿਆ ਜਾ ਸਕਦਾ ਹੈ। ਇਹ ਨਾਵਲ ਕੰਨਿਆ ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਅਤੇ ਇਸ ਦੀ ਰੋਕਥਾਮ ਤੇ ਅਧਾਰਿਤ ਹੈ। ਸੁਹਾਵੀ ਆਡੀਓ ਆਸਟ੍ਰੇਲੀਆ ਵੱਲੋਂ ਵਿਸ਼ਵ ਭਰ ਵਿੱਚ ਉਦੇਸ਼ਪੂਰਨ ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇਹ ਮਹੱਤਵਪੂਰਨ ਉਪਰਾਲਾ ਕੀਤਾ ਗਿਆ ਹੈ। ਪ੍ਰੀਤ ਸਾਹਿਤ ਸਦਨ ਅਤੇ ਹੋਰ ਸਾਹਿਤਿਕ ਸੰਸਥਾਵਾਂ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਸਹਿਤ ਕਈ ਨਾਮਵਰ ਸਾਹਿਤਕਾਰਾਂ ਆਦਿ ਸੰਸਥਾਵਾਂ ਦੇ ਅਹੁਦੇਦਾਰਾਂ, ਮੈਂਬਰਾਂ , ਸਾਹਿਤਕਾਰਾਂ, ਕਲਾਕਾਰਾਂ ਨੇ ਡਾਕਟਰ ਸਾਹਿਲ ਦੀ ਇਸ ਉਪਲਬਧੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
https://play.google.com/store/apps/details?id=in.yourhost.samajweekly