(ਸਮਾਜ ਵੀਕਲੀ)
ਕੁਦਰਤ ਵੱਲੋਂ ਸਾਨੂੰ ਰੋਸ਼ਨੀ ,ਪਾਣੀ,ਹਵਾ ਅਤੇ ਹੋਰ ਬਹੁਤ ਕੁੱਝ ਮੁਫ਼ਤ ਦਿੱਤਾ ਹੈ।ਪਰ ਅਸੀਂ ਆਪਣੇ ਦਿਮਾਗ਼ ਦੀ ਵਰਤੋਂ ਕਰਕੇ ਬਹੁਤ ਕੁੱਝ ਨਸ਼ਟ ਕਰ ਲਿਆ।ਅਸੀਂ ਕੁਦਰਤ ਤੋਂ ਆਪਣੇ ਆਪਨੂੰ ਵਧੇਰੇ ਸਿਆਣਾ ਸਮਝਣ ਲੱਗ ਗਏ।ਜਦੋਂ ਅਸੀਂ ਉਨ੍ਹਾਂ ਨੂੰ ਬੇਅਕਲ ਦੱਸਣ ਲੱਗ ਜਾਈਏ,ਜਿੰਨ੍ਹਾਂ ਨੇ ਸਾਨੂੰ ਪੈਦਾ ਕੀਤਾ ਹੈ ਤਾਂ ਸਾਨੂੰ ਠੋਕਰਾਂ ਵਜਣੀਆਂ ਹੀ ਹਨ।ਅਸੀਂ ਕੁਦਰਤ ਤੋਂ ਵੀ ਤੇ ਆਪਣੇ ਵੱਡਿਆਂ ਤੋਂ ਆਪਣੇ ਆਪਨੂੰ ਵਧੇਰੇ ਸਿਆਣਾ ਸਮਝ ਰਹੇ ਹਾਂ।ਇਸ ਕਰਕੇ ਪਰਿਵਾਰ,ਸਮਾਜ ਟੁੱਟ ਰਹੇ ਨੇ ਅਤੇ ਵਾਤਾਵਰਨ ਦੀ ਮਾਰ ਵੀ ਝੱਲਣੀ ਪੈ ਰਹੀ ਹੈ।ਖੈਰ,ਜੋ ਮਾਰ ਇਸ ਵੇਲੇ ਕੁਦਰਤ ਨੇ ਮਾਰੀ ਹੈ,ਉਹ ਵੀ ਮਨੁੱਖ ਵੱਲੋਂ ਕੀਤੇ ਵਾਤਾਵਰਣ ਨਾਲ ਖਿਲਵਾੜ ਕਰਕੇ ਹੈ। ਲੋਕਾਂ ਵਿੱਚ ਲਾਲਚ,ਸਵਾਰਥ ਅਤੇ ਹੰਕਾਰ ਇੰਨਾਂ ਵੱਧ ਗਿਆ ਕਿ ਉਸਨੇ ਕੁਦਰਤ ਨੂੰ ਟਿੱਚ ਸਮਝਕੇ ਵਾਤਾਵਰਣ ਨਾਲ ਅੰਨ੍ਹੇ ਵਾਹ ਛੇੜ ਛਾੜ ਕੀਤੀ।ਜੇਕਰ ਹੜ੍ਹਾਂ ਦੀ ਗੱਲ ਕਰੀਏ ਤਾਂ ਪਾਣੀ ਦੇ ਸਰੋਤ ਗੰਦੇ ਕੀਤੇ,ਪਾਣੀ ਦੇ ਸਰੋਤਾਂ ਦੇ ਵਹਾਅ ਵਾਲੀ ਜ਼ਮੀਨ ਤੇ ਕਬਜ਼ੇ ਕਰ ਲਏ ਅਤੇ ਪਾਣੀ ਦੇ ਸਰੋਤਾਂ ਨੂੰ ਕਦੇ ਸਾਫ ਕਰਨ ਦਾ ਕੰਮ ਨਹੀਂ ਕੀਤਾ।ਵਾਤਾਵਰਣ ਪ੍ਰੇਮੀ ਬਹੁਤ ਘੱਟ ਨੇ।ਬਾਕੀ ਅਸੀਂ ਸਾਰੇ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ। ਅਸੀਂ ਇਹ ਸੋਚਦੇ ਹੀ ਨਹੀਂ ਕਿ ਸਾਡੀ ਗਲਤੀ ਕਿੰਨਾ ਵੱਡਾ ਨੁਕਸਾਨ ਕਰੇਗੀ।ਇੱਥੇ ਸਰਕਾਰ ਵੀ ਜ਼ਿੰਮੇਵਾਰ ਹੈ ਅਤੇ ਬਰੀ ਅਸੀਂ ਆਪਣੇ ਆਪਨੂੰ ਵੀ ਨਹੀਂ ਕਰ ਸਕਦੇ।ਸਰਕਾਰ ਤੋਂ ਮਤਲਬ ਉਸਦੇ ਸੰਬੰਧਿਤ ਵਿਭਾਗਾਂ ਤੋਂ ਹੈ।ਸਿਆਣੇ ਕਹਿੰਦੇ ਹਨ ਕਿ “ਅਤਿ ਖ਼ੁਦਾ ਦਾ ਵੈਰ ਹੈ”।ਕੁਦਰਤ ਫਿਰ ਆਪਣੇ ਰੰਗ ਵਿਖਾਉਂਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly