ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਮਰਹੂਮ ਖਿਡਾਰੀ ਨਿਰਮਲ ਸਿੰਘ ਚੱਕ ਫੁੱਲੂ ਦੀ ਯਾਦ 20ਵਾਂ ਖੂਨਦਾਨ ਕੈਂਪ ਬੀ ਡੀ ਸੀ ਰਾਹੋਂ ਰੋਡ ਨਵਾਂ ਸ਼ਹਿਰ ਲਗਾਇਆ ਗਿਆ।ਕੈਂਪ ਦਾ ਉਦਘਾਟਨ ਬੀਬੀ ਸੁਭਾਸ਼ ਮੱਟੂ ਚੇਅਰਪਰਸਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਨੇ ਕੀਤਾ। ਇਸ ਕੈਂਪ ਦੌਰਾਨ 35 ਯੂਨਿਟ ਖੂਨ ਪਹੁੰਚੇ ਹੋਏ ਲੋਕਾਂ ਵਲੋਂ ਦਾਨ ਕੀਤਾ ਗਿਆ। ਇਹ ਕੈਂਪ ਦੁੱਧਾਧਾਰੀ ਚੈਰੀਟੇਬਲ ਟਰੱਸਟ, ਐਨ ਆਰ ਆਈਜ਼, ਯੰਗ ਫਾਰਮਰਜ ਕਲੱਬ ਚੱਕ ਫੁੱਲੂ ਵਲੋਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਬੀ ਡੀ ਸੀ ਦੇ ਡਾਕਟਰ ਅਜੈ ਬੱਗਾ, ਜਸਪਾਲ ਸਿੰਘ ਗਿੱਦਾ, ਸਮੂਹ ਸਟਾਫ, ਉਪਕਾਰ ਚੈਰੀਟੇਬਲ ਟਰੱਸਟ ਦੇ ਭੁਪਿੰਦਰ ਸਿੰਘ ਰਾਣਾ, ਸੰਜੀਵ ਕੁਮਾਰ ਬੌੜਾ, ਜੀਵਨ ਜਾਗ੍ਰਿਤੀ ਮੰਚ ਦੇ ਹਰਦੇਵ ਰਾਏ, ਆਦਰਸ਼ ਸੁਸਾਇਟੀ ਵੱਲੋਂ ਸਤੀਸ਼ ਕੁਮਾਰ ਸੋਨੀ ਅਤੇ ਜੀਤ ਰਾਮਗੜ੍ਹੀਆ, ਰਣਜੀਤ ਸਿੰਘ ਬੰਗਾ, ਵੈਦ ਮੰਡਲ ਡਾਕਟਰ ,ਅੰਨੂ ਵਿੱਜ, ਕ੍ਰਿਸ਼ਨ ਬੱਧਨ, ਕਸ਼ਮੀਰੀ ਲਾਲ, ਅਸ਼ਵਨੀ ਕੁਮਾਰ ਤੇ ਹੋਰ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly