ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬੂਟਿਆਂ ਦਾ ਲੰਗਰ ਲਾਇਆ

 

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’

ਸੰਜੀਵ ਸਿੰਘ ਸੈਣੀ, ਮੋਹਾਲ ਸਮਾਜ ਵੀਕਲੀ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇ ਗੁਰਪੁਰਬ ਮੌਕੇ ਡੇਰਾਬੱਸੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਇਸ ‘ਚ ਪੁਆਧ ਆਲੀਆ ਵੱਲੋ 553 ਬੂਟੇ ਵੰਡ ਕੇ ਹਾਜਰੀ ਲਾਈ। ਲੋਕਾਂ ਨੇ ਬੜੇ ਉਤਸ਼ਾਹ ਨਾਲ ਬੂਟਿਆਂ ਦਾ ਪ੍ਰਸ਼ਾਦ ਲਿਆ।ਤੇ ਪੁਆਧ ਆਲਿਆਂ ਵੱਲੋਂ ਸੁਨੇਹਾ ਦਿੱਤਾ ਗਿਆ ਕਿਿ ਗੁਰੂ ਜੀ ਦੇ ਦੱਸੇ ਹੋਏ ਫ਼ਲਸਫ਼ਿਆਂ ਨੂੰ ਅਪਣਾਉਂਦੇ ਹੋਏ ਕੁਦਰਤ ਨੂੰ ਪਿਆਰ ਕਰੀਏ ਤੇ ਵੱਧ ਤੋਂ ਵੱਧ ਰੁੱਖ ਲਾਈਏ । ਚੇਤੇ ਕਰਵਾ ਦੇਈਏ ਕਿ ਇੱਕ ਰੁੱਖ ਸੌ ਸੁੱਖ ਮੁਹਿੰਮ ਦੇ ਤਹਿਤ ਪਿੰਡ ਕਾਰਕੋਰ ਤੋਂ ਇਹ ਮੁਹਿੰਮ ਸ਼ੁਰੂੂ ਹੋਈ ਸੀ। ਵੱਖ-ਵੱਖ ਥਾਵਾਂ ਤੇ ਜਾ ਕੇ ਬੂਟੇ ਲਗਾਏ ਗਏ ਸਨ।ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੁਆਦ ਆਲੀਆ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ ਗਈ ।ਇਸ ਮੌਕੇ ਨੌਜਵਾਨਾ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article553ਵਾ ਗੁਰਪੁਰਬ ਮਨਾਈਏ !
Next articleਕੋਈ ਮੇਰਾ ਵੀ ਹੋਵੇਗਾ