ਪਿੰਡ ਭੰਗਲਾਂ ’ਚ ਲਗਾਇਆ ਪਿੱਪਲਾਂ ਦਾ ਜੰਗਲ ਸਮਰਾਲਾ ਹਾਕੀ ਕਲੱਬ ਵੱਲੋਂ ਲਗਾਇਆ ਤੀਸਰਾ ਵਿਰਾਸਤੀ ਪਿੱਪਲਾਂ ਦਾ ਜੰਗਲ

ਸਮਰਾਲਾ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਰੁੱਖਾਂ ਦਾ ਮਨੁੱਖ ਦੇ ਜੀਵਨ ਵਿੱਚ ਅਹਿਮ ਯੋਗਦਾਨ ਹੈ। ਮਨੁੱਖ ਦੀ ਸਿਹਤ ਲਈ ਆਸ ਪਾਸ ਹਰਿਆ ਭਰਿਆ ਵਾਤਾਵਰਨ ਹੋਣਾ ਬਹੁਤ ਜਰੂਰੀ ਹੈ। ਪਰ ਅੱਜ ਮਨੁੱਖ ਲਾਲਚਵੱਸ ਪੈ ਕੇ ਜੀਵਨ ਦੀ ਅਹਿਮ ਲੋੜ  ਰੁੱਖਾਂ ਨੂੰ ਤੇਜੀ ਨਾਲ ਖਤਮ ਕਰਕੇ ਵਾਤਾਵਰਨ ਨੂੰ ਵਿਗਾੜ ਕੇ ਖੁਦ ਹੀ ਆਪਣੀ ਹੋਂਦ ਨੂੰ ਖਤਰੇ ਵਿੱਚ ਪਾਉਣ ਲਈ ਜੁਟਿਆ ਹੋਇਆ ਹੈ। ਅੱਜ ਦੇ ਸਮੇਂ ਵਿੱਚ ਕੇਵਲ ਦਰੱਖਤ ਲਾਉਣਾ ਹੀ ਕਾਫੀ ਨਹੀਂ ਹੈ, ਬਲਕਿ ਹਰੇਕ ਇਨਸਾਨ ਦਾ ਫਰਜ ਬਣਦਾ ਹੈ ਕਿ ਉਹ ਲਾਏ ਹੋਏ ਰੁੱਖਾਂ ਨੂੰ ਆਪਣੀ ਨਿੱਜੀ ਜਿੰਮੇਵਾਰੀ ਸਮਝ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭੰਗਲਾਂ ਵਿਖੇ ਲਗਾਏ ਜਾ ਰਹੇ ਤੀਸਰੇ ਪਿੱਪਲਾਂ ਦੇ ਜੰਗਲ  ਲਗਾਉਣ ਦੀ ਰਸਮ ਮੌਕੇ ਸੰਤ ਬਾਬਾ ਰਣਧੀਰ ਸਿੰਘ ਭੰਗਲਾਂ ਵਾਲਿਆਂ ਵੱਲੋਂ ਪਿੱਪਲ ਦਾ ਬੂਟਾ ਲਗਾਉਣ ਮੌਕੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹੋ ਜਿਹੇ ਜੰਗਲ ਹਰ ਪਿੰਡ-ਪਿੰਡ ਲੱਗਣੇ ਚਾਹੀਦੇ ਹਨ। ਵਾਤਾਵਰਨ ਦੀ ਸੰਭਾਲ ਲਈ ਲੰਬੇ ਸਮੇਂ ਤੋਂ ਜੁਟੀ ਸੰਸਥਾ ਹਾਕੀ ਕਲੱਬ ਸਮਰਾਲਾ ਵੱਲੋਂ ਪਿੱਪਲਾਂ ਦਾ ਤੀਸਰਾ ਜੰਗਲ ਪਿੰਡ ਭੰਗਲਾਂ ਵਿੱਚ ਪੰਚਾਇਤੀ ਜ਼ਮੀਨ ਉੱਤੇ  ਗਰਾਮ ਪੰਚਾਇਤ ਅਤੇ ਮਾਲਵਾ ਸਪੋਰਟਸ ਕਲੱਬ ਨਾਲ ਮਿਲ ਕੇ 150 ਦੇ ਕਰੀਬ ਪਿੱਪਲ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਹਾਕੀ ਕਲੱਬ ਸਮਰਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਜੰਗਲ ਪੰਜਾਬ ਦਾ ਪਹਿਲਾਂ ਪਿੱਪਲਾਂ ਦਾ ਜੰਗਲ ਹੋਵੇਗਾ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਪਿੱਪਲ ਹੋਣਗੇ। ਸਾਨੂੰ ਆਪਣੇ ਵਿਰਾਸਤੀ ਰੁੱਖ ਹੀ ਲਗਾਉਣੇ ਚਾਹੀਦੇ ਹਨ ਉਨ੍ਹਾਂ ਕਿਹਾ ਪਿਛਲੇ ਸਾਲਾਂ ਦੌਰਾਨ ਪੰਜਾਬ ਅੰਦਰ ਸੜਕਾਂ ਦੇ ਵਿਕਾਸ ਦੇ ਨਾਂ ਉਤੇ ਹਜਾਰਾਂ ਹੀ ਦਰੱਖਤਾਂ ਦੀ ਬਲੀ ਦਿੱਤੀ ਜਾ ਚੁੱਕੀ ਹੈ, ਪ੍ਰੰਤੂ ਨਵੇਂ ਦਰੱਖਤਾਂ ਨੂੰ ਲਗਾਉਣ ਲਈ ਨਾ ਹੀ ਸਮੇਂ ਦੀਆਂ ਸਰਕਾਰਾਂ ਸੰਜੀਦਾ ਹਨ ਅਤੇ ਨਾ ਹੀ ਆਮ ਲੋਕੀਂ ਕੁਝ ਸੋਚ ਰਹੇ ਹਨ। ਉਨਾਂ ਅੱਗੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਆਪਣੇ ਪਿੰਡਾਂ ਵਿੱਚ ਖਾਲੀ ਪਈਆਂ ਪੰਚਾਇਤੀ ਜਮੀਨਾਂ ਤੇ ਇਹੋ ਜਿਹੇ ਜੰਗਲ ਜਰੂਰ ਲਗਾਉਣ। ਅਜਿਹੇ ਜੰਗਲ ਪੰਛੀਆਂ ਲਈ ਅਤੇ ਵਾਤਾਵਰਨ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਨੇ ਆਏ ਸਾਰੇ ਵਾਤਾਵਰਨ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ  ਪਹਿਲੇ ਜੰਗਲ ਦੀ ਤਰ੍ਹਾਂ ਇਸ ਜੰਗਲ ਦੀ ਵੀ ਪੂਰੀ ਸਾਂਭ ਸੰਭਾਲ ਕਰ ਕੇ ਇਸ ਜੰਗਲ ਨੂੰ ਪੂਰੇ ਮੁਕਾਮ ਤੇ ਪਹੁੰਚਾਉਣਗੇ। ਇਸ ਮੌਕੇ ਰੁਪਿੰਦਰ ਸਿੰਘ ਗਿੱਲ, ਗੁਰਨਾਮ ਸਿੰਘ ਨਾਗਰਾ, ਐਕਸੀਅਨ ਭੁਪਿੰਦਰ ਸਿੰਘ, ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ, ਸ਼ਮਿੰਦਰ ਸਿੰਘ ਵਣ ਰੇਂਜ ਅਫਸਰ, ਐਡਵੋਕੇਟ ਸੰਜੀਵ ਕਪੂਰ, ਅੰਮ੍ਰਿਤਪਾਲ, ਡਾ. ਦਲਜੀਤ ਸਿੰਘ ਗਿੱਲ, ਭੁਪਿੰਦਰ ਸਿੰਘ ਰਿਐਤ, ਸ਼ੰਟੀ ਬੇਦੀ, ਮੇਜਰ ਸਿੰਘ, ਰੁਪਿੰਦਰ ਸਿੰਘ ਓਟਾਲ, ਸੁਰਿੰਦਰ ਸਿੰਘ, ਭੁਪਿੰਦਰ ਸਿੰਘ ਰਿਐਤ, ਬਿੱਟੂ ਬੇਦੀ, ਕਮਲਜੀਤ ਕੌਰ, ਰਸ਼ਵਿੰਦਰਪਾਲ ਕੌਰ ਮੱਲੀ, ਪਰਮਿੰਦਰ ਕੌਰ ਗੋਸਲਾਂ, ਇੰਦਰਜੀਤ ਕੌਰ ਢਿੱਲੋਂ, ਕੁਲਵੰਤ ਕੌਰ ਗਿੱਲ, ਹਰਪ੍ਰੀਤ ਕੌਰ ਰਿਐਤ, ਹਰਿੰਦਰ ਸਿੰਘ, ਹਰਿੰਦਰ ਸਿੰਘ ਲਾਲੀ, ਭਾਗ ਸਿੰਘ, ਸੁਖਮਨਵੀਰ ਸਿੰਘ, ਰਾਜਦੀਪ ਸਿੰਘ, ਪੁਸ਼ਪਿੰਦਰ ਸਿੰਘ, ਮਨਦੀਪ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਗਗਨ ਗਿੱਲ, ਜਤਿੰਦਰ ਸਿੰਘ, ਜੋਤੀ ਧਾਲੀਵਾਲ, ਕੁਲਵੀਰ ਸਿੰਘ ਆਦਿ  ਹਾਜ਼ਰ ਸਨ। ਇਸ ਮੌਕੇ ਜੰਗਲ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਪਿੰਡ ਭੰਗਲਾਂ ਦੀ ਸਮੂਹ ਗਰਾਮ ਪੰਚਾਇਤ, ਮਾਲਵਾ ਸਪੋਰਟਸ ਕਲੱਬ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਸਾਂਭੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾਂ ਹਾਂ- ਲੇਖਕ ਮਹਿੰਦਰ ਸੂਦ ਵਿਰਕ
Next articleਜੀ.ਕੇ. ਨਿਵਾਸੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਪੁਲਿਸ ਕਮਿਸ਼ਨਰ ਸ੍ਰ: ਗੁਰਪ੍ਰੀਤ ਸਿੰਘ ਸਿੱਧੂ ਨੂੰ ਮਿਲੇ