ਹੁਣ ਤੱਕ ਸੈਕੜੇ ਪੌਦੇ ਲਗਾ ਚੁੱਕੇ ਨੇ ਮਾਸਟਰ ਸੰਜੀਵ ਧਰਮਾਣੀ

ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਕਹਿਣਾ , ਲਿਖਣਾ , ਦੱਸਣਾ ਤੇ ਸਮਝਾਉਣਾ ਤਾਂ ਬਹੁਤ ਸੌਖਾ ਹੁੰਦਾ ਹੈ , ਪਰ ਗੱਲ ਜਦੋਂ ਖੁਦ ਕੁਝ ਕਰਨ ਦੀ , ਕਰ ਗੁਜਰਨ ਦੀ , ਕਰਕੇ ਦੱਸਣ ਦੀ ਅਤੇ ਕੰਮ ਨੂੰ ਹਕੀਕੀ ਰੂਪ ਵਿੱਚ ਅਮਲੀ ਜਾਮਾ ਪਹਿਨਾਉਣ ਦੀ ਹੁੰਦੀ ਹੈ ਤਾਂ ਦੂਰ ਦੀ ਕੌੜੀ ਹੋ ਜਾਂਦੀ ਹੈ। ਬਹੁਤ ਔਖੇ ਰਸਤੇ ਹੁੰਦੇ ਹਨ , ਕੰਡਿਆਲੇ ਪੱਥ ਹੁੰਦੇ ਹਨ , ਕਿਸੇ ਕੰਮ ਦੀ ਨਿਰੰਤਰਤਾ ਅਤੇ ਹਕੀਕੀ ਭਾਵ ਨੂੰ ਅਮਲੀ ਜਾਮਾ ਪਹੁੰਚਾਉਣਾ , ਕੁਦਰਤ ਦੀ ਸੇਵਾ ਕਰਨੀ , ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਕਰਨੇ ਤੇ ਨਿਰੰਤਰ ਇਹਨਾਂ ਕੰਮਾਂ ਪ੍ਰਤੀ ਸਮਰਪਿਤ ਹੋ ਕੇ ਪਰਉਪਕਾਰੀ ਭਾਵਨਾ ਨਾਲ ਆਪਣੇ ਪੱਥ ‘ਤੇ ਅਗ੍ਰਸਰ ਰਹਿਣਾ , ਇਹ ਕਿਸੇ ਸਧਾਰਨ ਮਨੁੱਖ ਦੇ ਵੱਸ ਵਿੱਚ ਨਹੀਂ ਹੁੰਦੀ। ਪਰ ਇਹੀ ਗੱਲ ਸਟੇਟ ਐਵਾਰਡੀ ਤੇ ਦੋ ਵਾਰ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕੇ ਸੰਘਰਸ਼ਸ਼ੀਲ਼ ਇਨਸਾਨ ਪ੍ਰਸਿੱਧ ਲੇਖਕ ਮਾਸਟਰ ਸੰਜੀਵ ਧਰਮਾਣੀ ‘ਤੇ ਢੁੱਕਦੀ ਹੈ। ਜਿਨਾਂ ਨੇ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਵਾਤਾਵਰਨ , ਪੰਛੀਆਂ ਅਤੇ ਪਰਉਪਕਾਰ ਦੇ ਲਈ ਸਮਰਪਿਤ ਕੀਤਾ ਹੋਇਆ ਹੈ। ਉਹਨਾਂ ਨੇ ਪਿਛਲੇ ਵਰਖਾ ਦੇ ਮੌਸਮ ਦੇ ਦੌਰਾਨ ਨਿਰੰਤਰ ਪੌਦੇ ਲਗਾ ਕੇ ਇੱਕ ਮਿਸਾਲ ਪੈਦਾ ਕਰ ਦਿੱਤੀ ਹੈ ਤੇ ਹੁਣ ਵੀ ਨਿਰੰਤਰ ਹਰ ਰੋਜ਼ ਆਪਣੇ ਜਾਣਕਾਰਾਂ , ਦੋਸਤਾਂ ਤੇ ਹੋਰ ਲੋਕਾਂ ਦੇ ਖੇਤਾਂ , ਘਰਾਂ ਤੇ ਖਾਲੀ ਥਾਵਾਂ ਵਿੱਚ ਲਗਾਤਾਰ ਪੌਦੇ ਲਗਾ ਰਹੇ ਹਨ। ਮਾਸਟਰ ਸੰਜੀਵ ਧਰਮਾਣੀ ਆਪਣੇ ਕੋਲੋਂ ਖਰਚਾ ਕਰਕੇ ਪਿੱਪਲ , ਛਾਂਦਾਰ ਪੌਦੇ ,  ਫਲਦਾਰ ਪੌਦੇ ਆਦਿ ਨੇੜੇ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਅਤੇ ਪਹਾੜੀ ਸਥਾਨਾਂ ‘ਤੇ ਵੀ ਲਗਾ ਚੁੱਕੇ ਹਨ ਅਤੇ ਹੁਣ ਵੀ ਵਾਤਾਵਰਨ ਦੀ ਸੇਵਾ ਆਪਣੇ ਪੱਧਰ ਤੇ ਉਪਰਾਲੇ ਕਰਕੇ ਲਗਾਤਾਰ ਕਰ ਰਹੇ ਹਨ। ਇਸ ਸਬੰਧੀ ਮਾਸਟਰ ਸੰਜੀਵ ਧਰਮਾਣੀ ਨੇ ਦੱਸਿਆ ਕਿ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਅਤੇ ਉਸਦੀ ਇੱਛਾ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿਲ ਸਕਦਾ ਅਤੇ ਮੈਂ ਕੁਝ ਕਰਨ ਜੋਗਾ ਨਹੀਂ ਹਾਂ , ਜੋ ਵੀ ਕੁਝ ਹੋ ਰਿਹਾ ਹੈ ਉਸਨੂੰ ਮੈਂ ਪਰਮਾਤਮਾ ਦੀ ਕਿਰਪਾ ਨਾਲ ਕਰ ਰਿਹਾ ਹਾਂ ਤੇ ਪਰਮਾਤਮਾ ਖੁਦ ਮੇਰੇ ਨਿਮਾਣੇ ਕੋਲੋਂ ਕਰਵਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਵਰਖਾ ਦੇ ਮੌਸਮ ਦੇ ਦੌਰਾਨ ਹੁਣ ਤੱਕ ਸੈਕੜੇ ਪੌਦੇ ਲਗਾ ਦਿੱਤੇ ਹਨ ਅਤੇ ਪੌਦੇ ਲਗਾਉਣ ਦਾ ਇਹ ਸਿਲਸਿਲਾ ਹੁਣ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ਼ ਨਿਰੰਤਰ ਜਾਰੀ ਹੈ ਅਤੇ ਭਵਿੱਖ ਵਿੱਚ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ਼ ਜਾਰੀ ਰਹੇਗਾ ਤਾਂ ਕਿ ਸੱਚਮੁੱਚ ਵਾਤਾਵਰਨ , ਕੁਦਰਤ , ਜੰਗਲੀ ਜੀਵਾਂ ਤੇ ਜਾਨਵਰਾਂ ਦੀ ਸੰਭਾਲ ਕੀਤੀ ਜਾ ਸਕੇ ਤੇ ਆਉਣ ਵਾਲੀ ਪੀੜੀ ਨੂੰ ਵਧੀਆ , ਖੁਸ਼ਨੁਮਾ, ਹਰਾ – ਭਰਾ ਸ਼ੁੱਧ ਵਾਤਾਵਰਨ ਤੇ ਮਾਹੌਲ ਮਿਲ ਸਕੇ ਤੇ ਜੇਕਰ ਅਸੀਂ ਜੰਗਲਾਂ ਤੇ ਦੂਰ – ਦੁਰਾਡੇ ਦੇ ਇਲਾਕਿਆਂ ਵਿੱਚ ਫਲਦਾਰ ਪੌਦੇ ਲਗਾ ਦੇਈਏ ਤਾਂ ਜੰਗਲੀ ਜੀਵਾਂ ਦਾ ਵੀ ਭਲਾ ਹੋਵੇਗਾ ਅਤੇ ਉਨਾਂ ਦਾ ਮਨੁੱਖਾਂ ਨਾਲ ਟਕਰਾ ਵੀ ਘੱਟ ਜਾਵੇਗਾ , ਜੋ ਕਿ ਸਾਡੇ ਦੋਵਾਂ ਦੇ ਹੱਕ ਵਿੱਚ ਹੈ। ਉਹਨਾਂ ਅਨੁਸਾਰ ਇਹੀ ਰੱਬ ਦੀ ਤੇ ਕੁਦਰਤ ਦੀ ਸੱਚੀ ਸੇਵਾ ਤੇ ਇਨਸਾਨੀਅਤ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਅੱਠਵੇਂ ਦਿਨ ਨਾਟਕ ‘ਦ ਓਵਰਕੋਟ’ ਨੇ ਦਰਸ਼ਕ ਬੰਨ੍ਹੇ
Next articleਸਿਵਲ ਹਸਪਤਾਲ ਅੱਪਰਾ ਦੇ ਸਟਾਫ ਦੀ ਬਦਲੀ ਨੂੰ ਰੁਕਵਾਉਣ ‘ਚ ਰਜਿੰਦਰ ਸੰਧੂ ਫਿਲੌਰ ਦਾ ਅਹਿਮ ਯੋਗਦਾਨ