(ਸਮਾਜ ਵੀਕਲੀ)- ਰੁੱਖ ਮਨੁੱਖ, ਪਸ਼ੂ, ਪੰਛੀਆਂ, ਜੀਵ ਜੰਤੂਆਂ ਦੇ ਜੀਵਨ ਦਾ ਅਹਿਮ ਹਿੱਸਾ ਹੁੰਦੇ ਹਨ, ਇਹਨਾਂ ਰੁੱਖਾਂ ਦਾ ਕਟਾਵ ਇਨਸਾਨ ਵੱਲੋਂ ਵੱਡੇ ਪੱਧਰ ਤੇ ਕਰ ਕੇ ਗਗਨਚੁੰਬੀ ਇਮਾਰਤਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ । ਵਿਕਾਸ ਦੀ ਤੇਜ਼ ਰਫ਼ਤਾਰ ਦੀ ਆੜ ਵਿੱਚ ਰੁੱਖਾਂ ਦੇ ਕਟਾਵ ਅਤੇ ਜੰਗਲਾਂ ਦੇ ਘੱਟ ਹੋਣ ਕਾਰਣ ਮਨੁੱਖੀ ਜੀਵਨ ਅਤੇ ਪਸ਼ੂ ਪੰਛੀਆਂ, ਜੀਵ ਜੰਤੂਆਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਆਕਸੀਜ਼ਨ ਦੀ ਘਾਟ ਦੀ ਮਾਰ ਅਸੀਂ ਕਰੋਨਾ ਕਾਲ ਵਿੱਚ ਹੰਢਾਈ ਹੈ, ਕਰੋਨਾ ਕਾਲ ਦੌਰਾਨ ਕੁਦਰਤ ਨੇ ਸਾਨੂੰ ਸਿਖਾਇਆ ਤੇ ਸਮਝਾਇਆ ਹੈ ਜੇ ਸ਼ੁਧ ਵਾਤਾਵਰਣ, ਹਵਾ ਪਾਣੀ ਨੂੰ ਮਾਨਣਾ ਹੈ ਤਾਂ ਸਾਨੂੰ ਕੁਦਰਤ ਦੀ ਬਖਸ਼ਿਸ਼ ਰੁੱਖਾਂ ਪ੍ਰਤੀ ਮੋਹ ਪਾਲਣਾ ਪਵੇਗਾ।
ਰੁੱਖਾਂ ਪ੍ਰਤੀ ਇਸੇ ਮੋਹ ਨੂੰ ਖੰਨਾ ਸ਼ਹਿਰ ਦੀ ਪ੍ਰਸਿੱਧ ਸਮਾਜਿਕ ਸੰਸਥਾ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਦੇ ਵਾਤਾਵਰਣ ਪ੍ਰੇਮੀਆਂ ਵੱਲੋਂ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਹੈ। ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਵਿੱਚ ਵਾਤਾਵਰਣ ਪ੍ਰੇਮੀਆਂ ਬੀਤੇ ਵਰ੍ਹਿਆਂ ਦੀ ਤਰ੍ਹਾਂ ਇਸ ਸਾਲ ਵੀ ਮਿਸ਼ਨ ਹਰਾ ਭਰਾ ਪੰਜਾਬ ਦੇ ਅਧੀਨ ਰੁੱਖ ਲਗਾਓ ਧਰਤੀ ਬਚਾਓ ਮੁਹਿੰਮ 2023 ਦੀ ਸ਼ੁਰੂਆਤ ਬਸੰਤ ਪੰਚਮੀ ਮੌਕੇਂ ਸਤਿਕਾਰਯੋਗ ਐਸ ਡੀ ਐਮ ਸਾਹਿਬ ਮਨਜੀਤ ਕੌਰ ਖੰਨਾ ਦੇ ਕਰ ਕਮਲਾਂ ਨਾਲ ਕੀਤੀ ਗਈ ਹੈ , ਇਸ ਮੁਹਿੰਮ ਦੇ ਅਧੀਨ ਅੱਜ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਵੱਲੋਂ ਇਲਾਕੇ ਦੇ ਧਾਰਮਿਕ ਸਥਾਨਾਂ ਸ਼ੀਤਲਾ ਮਾਤਾ ਮੰਦਿਰ ਬੁੱਲਾਪੁਰ, ਲੱਖ ਦਾਤਾ ਪੀਰ ਬਦੀਨਪੁਰ ਅਤੇ ਪ੍ਰਸਿੱਧ ਖਾਟੂ ਧਾਮ, ਸਮਰਾਲਾ ਰੋਡ ਖੰਨਾ ਵਿਖੇ ਫੁੱਲਦਾਰ, ਛਾਂ ਦਾਰ ਅਤੇ ਫ਼ਲਦਾਰ ਰੁੱਖ ਲਗਾਏ ਗਏ। ਇਸ ਮੌਕੇ ਮਧੂਬਾਲਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਖਾਟੂ ਧਾਮ ਵਿਖੇ ਤ੍ਰਿਵੈਣੀ ਵੀ ਲਗਾਈ ਗਈ।
ਇਸ ਮੌਕੇ ਵਾਤਾਵਰਣ ਪ੍ਰੇਮੀ ਜਤਿੰਦਰ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਪੰਜਾਬ ਅਤੇ ਉੱਘੇ ਸਮਾਜ ਸੇਵੀ ਸ਼ਸ਼ੀ ਵਰਦਨ ਵੱਲੋਂ ਰੁੱਖਾਂ ਨੂੰ ਬਚਾਉਣ ਲਈ ਸੰਸਥਾ ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ, ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਆਪ ਦੇ ਕੋਂਸਲਰ ਸੁਖਮਨ ਸਿੰਘ ਤੇ ਟ੍ਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਰੂਪਰਾਏ ਵੱਲੋਂ ਰੁੱਖ ਲਗਾਓ ਧਰਤੀ ਬਚਾਓ ਮੁਹਿੰਮ 2023 ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।
ਅੱਜ ਦੇ ਦਿਨ ਇਸ ਸ਼ਲਾਘਾਯੋਗ ਕਾਰਜ਼ ਵਿੱਚ ਪੰਡਿਤ ਰਿਸ਼ੀ ਦੇਵ, ਉੱਘੇ ਸਮਾਜ ਸੇਵੀ ਹੰਸ ਰਾਜ ਬਿਰਾਨੀ, ਆਪ ਕੌਂਸਲਰ ਸੁਖਮਨ ਸਿੰਘ, ਨਿਰਮਲ ਸਿੰਘ ਨਿੰਮਾ, ਮਧੂਬਾਲਾ, ਪ੍ਰੇਮ ਸਿੰਘ ਪੰਚਾਇਤ ਸੈਕਟਰੀ, ਦਿਲਪ੍ਰੀਤ ਕੌਰ, ਸੁਨੀਲ ਭਾਟੀਆ, ਅਮਰੀਕ ਸਿੰਘ, ਅਨਮੋਲ ਸਿੰਘ ਅਤੇ ਹੋਰ ਵਾਤਾਵਰਣ ਪ੍ਰੇਮੀ ਹਾਜ਼ਰ ਸਨ।