(ਸਮਾਜ ਵੀਕਲੀ)
ਰੁੱਖ ਲਗਾਓ ਵਾਤਾਵਰਨ ਬਚਾਓ,
ਧਰਤੀ ਆਪਣੀ ਹਰੀ ਬਣਾਓ।
ਰੁੱਖਾਂ ਤੋਂ ਸਾਨੂੰ ਮਿਲੇ ਆਕਸੀਜਨ,
ਰੁੱਖਾਂ ਨਾਲ ਹੈ ਸਾਡਾ ਜੀਵਨ।
ਰੁੱਖ ਤਾਂ ਹਨ ਜੀ ਦੇਸੀ ਵੈਦ
ਖਾ ਜੜੀ -ਬੂਟੀ ਇਹਦੀ ਬੰਦਾ ਹੋ ਜੇ ਕਾਇਮ।
ਮੀਂਹ ਪੈਣੋ ਵੀ ਰੁੱਕ ਗਏ,
ਧਰਤੀ ਹੇਠ ਪਾਣੀ ਵੀ ਸੁੱਕ ਗਏ।
ਪ੍ਰਦੂਸ਼ਣ ਨੇ ਸਾਹ ਕੀਤੇ ਔਖੇ,
ਲਗਾ ਲਓ ਰੁੱਖ ਹੋ ਜਾਓਗੇ ਸੌਖੇ।
ਹਰ ਘਰ ਲਗਾਵੇ ਜੇ ਇੱਕ-ਇੱਕ ਰੁੱਖ
‘ਜੋਤੀ’ ਮਿਲ ਜਾਣਗੇ ਸੌ ਸੌ ਸੁੱਖ।
ਜੋਤੀ ਭਗਤ ਬਟਾਲਵੀ
ਪੰਜਾਬੀ ਅਧਿਆਪਕਾ ਅਤੇ ਲੇਖਕਾ
8360597971