ਦਰਖ਼ਤ ਲਗਾਈਏ

(ਸਮਾਜ ਵੀਕਲੀ)

ਆਉ ਸੋਹਣੇ ਸੋਹਣੇ ਦਰੱਖ਼ਤ ਲੱਗਾਈਏ
ਬਿਨਾਂ ਕੁਦਰਤ ਦੇ ਜੀਵਨ ਔਖਾ
ਆਉ ਰਲ ਕੇ ਖ਼ੁਸ਼ਹਾਲ ਦੇਸ਼ ਬਣਾਈਏ

ਜੇ ਨਾ ਹੋਏ ਦਰਖ਼ਤ ਵੇ ਇੱਥੇ
ਨਾ ਫੇਰ ਕੁਝ ਹਾਏ ਰਹਿਣਾਂ ਇੱਥੇ
ਨਾ ਮਿਲਣੀ ਫੇਰ ਛਾਂ ਇਥੇ
ਫੇਰ ਸਾਹ ਔਖਾ ਹੋ ਜੋ ਲੈਣਾ ਇਥੇ
ਆਪਣਾਂ ਆਉ ਆਪ ਬਚਾਈਏ

ਆਉ ਸੋਹਣੇ ਸੋਹਣੇ ਦਰੱਖ਼ਤ ਲੱਗਾਈਏ

ਫੁੱਲਾਂ ਨਾਲ ਇਹ ਰੱਜ ਕੇ ਵੇੜਾ ਭਰਦੇ
ਧੁੱਪ ਸਿੱਖਰ ਦੀ ਝੜੀ ਹੋਵੇ ਤਾ
ਦੋਵੇਂ ਹੱਥਾਂ ਨਾਲ ਛਾਵਾਂ ਕਰਦੇ
ਸਾਰਾ ਕੁਝ ਰੱਖ ਦਿੰਦੇ ਸਾਨੂੰ
ਅਸੀ ਵੀ ਕੁਝ ਇਨਾਂ ਲਈ ਕਰਕੇ ਜਾਈਏ

ਆਉ ਸੋਹਣੇ ਸੋਹਣੇ ਰੱਖ ਲੱਗਾਈਏ

ਖਾਣ ਨੂੰ ਦਿੰਦੇ ਮਿੱਠੇ ਫਲ
ਰੱਖ ਬਿਨਾਂ ਨਹੀਂ ਸੰਭਵ ਕਲ
ਘਰ ਘਰ ਵਿੱਚ ਇਹ ਗੱਲ ਪਹੁੰਚਾਈਏ

ਆਉ ਸੋਹਣੇ ਸੋਹਣੇ ਰੱਖ ਲੱਗਾਈਏ

ਹਰ ਪਾਸੇ ਹਰਿਆਲੀ ਕਰਦੇ
ਦਮਨ ਇਹ ਤਾ ਮਰਦੇ ਦਮ‌ ਤੱਕ ਖੜਦੇ
ਰੱਖ ਨਾਲ ਹੁੰਦੀ ਬਰਸਾਤ
ਸੋਹਣੀ ਲੱਗਦੀ ਇਨਾਂ ਨਾਲ ਪ੍ਰਵਾਤ
ਸਭ ਨੂੰ ਇਹ ਗੱਲ ਸਮਝਾਈਏ

ਆਉ ਸੋਹਣੇ ਸੋਹਣੇ ਰੱਖ ਲੱਗਾਈਏ

ਦਮਨ ਸਿੰਘ ਬਠਿੰਡਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਲਾ
Next articleਖ਼ੁਆਬ