ਰੁੱਖ ਲਗਾਓ , ਮਾਨਵਤਾ ਬਚਾਓ…

ਮਾਸਟਰ ਸੰਜੀਵ ਧਰਮਾਣੀ
 (ਸਮਾਜ ਵੀਕਲੀ) 
ਰੁੱਖ ਲਗਾਈਏ , ਰੁੱਖ ਲਗਾਈਏ ,
ਵਰਖਾ ਦਾ ਤਿਉਹਾਰ ਮਨਾਈਏ ,
 ਰੁੱਖ ਲਗਾਈਏ, ਰੁੱਖ ਲਗਾਈਏ,
  ਵਾਤਾਵਰਨ ਹਰਾ – ਭਰਾ ਬਣਾਈਏ ,
ਰਹਿਣਗੇ ਰੁੱਖ , ਨਾ ਹੋਣਗੇ ਦੁੱਖ ,
 ਮਾਨਵਤਾ ਦਾ ਭਵਿੱਖ ਬਚਾਈਏ ,
 ਰੁੱਖ ਲੱਗਾ ਕੇ ਸਾਂਭ – ਸੰਭਾਲ ਕਰੀਏ ,
 ਜੀਵ – ਜੰਤੂਆਂ ਤੇ ਮਾਨਵਤਾ ਦਾ ਭਲਾ ਕਰੀਏ ,
 ਹੋਣਗੇ ਰੁੱਖ ਤਾਂ ਨਾ ਰਹਿਣਗੇ ਦੁੱਖ ,
ਆਉਣ ਵਾਲੀ ਪੀੜ੍ਹੀ ਦਾ ਭਵਿੱਖ ਬਚਾਈਏ ,
ਰੁੱਖ ਲਗਾਈਏ , ਰੁੱਖ ਲਗਾਈਏ ,
ਆਓ ! ਵਰਖਾ ਦਾ ਤਿਉਹਾਰ ਮਨਾਈਏ ,
ਰੁੱਖ ਲਗਾਈਏ  , ਰੁੱਖ ਲਗਾਈਏ ,
ਪੰਛੀਆਂ ਦਾ ਰੈਣ ਬਸੇਰਾ ਬਣਾਈਏ ,
ਰੁੱਖਾਂ ਨਾਲ ਖੁਸ਼ ਹੋਵੇਗੀ ਲੋਕਾਈ ,
ਰੁੱਖ ਕਰਦੇ ਸਭ ਦੀ ਭਲਾਈ ,
ਸਰਦੀ ਤੋਂ ਬਚਾਵਣ,
 ਗਰਮੀ ਵਿੱਚ  ਦੇਣ ਠੰਢਾਈ ,
ਰੁੱਖ ਐਸੇ ਦਾਤੇ ,
 ਜੋ ਕਰਨ ਸਾਰੀ ਕਾਇਨਾਤ ਦੀ ਭਲਾਈ ,
ਰੁੱਖ ਲਗਾ ਕੇ ਪਰਉਪਕਾਰ ਕਮਾਈਏ ,
ਆਪਣਾ ਮਾਨਵਤਾ – ਫਰਜ ਨਿਭਾਈਏ ,
ਕਹਿਣ ਸੱਚ ਸਿਆਣੇ ,
” ਰੁੱਖਾਂ ਦੀ ਸੰਭਾਲ ਕਰੋ ,
ਜਿਵੇਂ ਆਪਣੇ ਨਿਆਣੇ “
ਲਗਾਈਏ ਵੱਧ ਤੋਂ ਵੱਧ ਰੁੱਖ ,
 ਕੱਟੀਏ  ਨਾ ਕੋਈ ਵੀ ਰੁੱਖ ,
ਵੰਡੀਏ ਸਭ ਨੂੰ ਸੁੱਖ ,
ਦੂਰ ਕਰੀਏ ਸਭ ਦੇ ਦੁੱਖ ,
ਆਓ  ! ਸਾਰੇ ਰੁੱਖ ਲਗਾਈਏ ,
 ਵਰਖਾ ਦਾ ਤਿਉਹਾਰ ਮਨਾਈਏ ,
ਧਰਤੀ ਨੂੰ ਹਰਾ – ਭਰਾ ਬਣਾ ਕੇ ,
ਵਾਤਾਵਰਣ ਖੁਸ਼ਹਾਲ ਬਣਾਈਏ ,
ਪ੍ਰਦੂਸ਼ਣ ਨੂੰ ਘੱਟ ਕਰਕੇ ,
ਧਰਤੀ ਨੂੰ ਖ਼ੁਸ਼ਹਾਲ ਬਣਾਈਏ ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
ਸਾਹਿਤ ਵਿੱਚ ਕੀਤੇ ਕੰਮਾਂ ਲਈ ਲੇਖਕ ਦਾ ਨਾਂ  ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ।
9478561356

Previous articleਜਾਗ ਖ਼ਾਲਸਾ
Next articleਯੂਟਿਊਬ ਦੀ ਸਾਬਕਾ ਸੀਈਓ ਸੂਜ਼ਨ ਵੋਜਿਕੀ ਦਾ ਦਿਹਾਂਤ, 56 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ