(ਸਮਾਜ ਵੀਕਲੀ)
ਰੁੱਖ ਮਨੁੱਖ ਲਈ ਤੋਹਫ਼ਾ ਅਨਮੋਲ,
ਕੁਦਰਤ ਦਾ ਰੱਖਣ ਸਮਤੋਲ।
ਵਾਤਾਵਰਨ ਨੂੰ ਸਾਫ਼ ਰੱਖਣ ‘ਚ,
ਰੁੱਖਾਂ ਦਾ ਹੈ ਡਾਢਾ ਰੋਲ।
ਆਕਸੀਜਨ ਦਿੰਦੇ ਕਾਰਬਨ ਲੈਂਦੇ,
ਸਰਦੀ ਗਰਮੀ ਸਿਰ ‘ਤੇ ਸਹਿੰਦੇ।
ਛਾਵਾਂ ਦੀ ਇਹ ਹਟ ਲਗਾਵਣ,
ਸੁੱਖ ਦਿੰਦੇ ਦੁੱਖ ਹਰਦੇ ਜਾਵਣ।
ਰੁੱਖਾਂ ਬਿਨਾ ਅਧੂਰਾ ਜੀਵਨ,
ਹੈ ਬੰਦੇ ਦਾ ਇੱਥੇ ਯਾਰ।
ਰੁੱਖਾਂ ਨੇ ਹੀ ਧਰਤੀ ਉੱਤੇ,
ਆਉਣ ਲਾਈ ਗੁਲਜ਼ਾਰ।
ਧਰਤੀ ‘ਤੇ ਜੇ ਹੋਣਗੇ ਰੁੱਖ,
ਕੱਟ ਦੇਣਗੇ ਸਾਡੇ ਦੁੱਖ।
ਦੁੱਖਾਂ ਨੂੰ ਜੇ ਦੇਣੀ ਵਾਂਝ,
ਰੁੱਖਾਂ ਨਾਲ ਵਧਾਉਣੀ ਸਾਂਝ।
ਘਰ ਦੇ ਵੈਦ ਕਹਾਵਣ ਰੁੱਖ,
ਜੋ ਲਾਵਣ ਉਹ ਪਾਵਣ ਸੁੱਖ।
ਜੇ ਨਾ ਅਸੀਂ ਲਗਾਏ ਰੁੱਖ,
ਕੁਦਰਤ ਮੋੜੂੰ ਸਾਥੋਂ ਮੁੱਖ।
ਐਨੇ ਪਰ ਉਪਕਾਰੀ ਰੁੱਖ,
ਨਾ ਹੁੰਦੇ ਗੁਣ ਇਨ੍ਹਾਂ ਦੇ ਲਿਖ।
ਬਨਾਰਸੀ ਦਾਸ ਦੇ ਖ਼ਿਆਲ ਨੂੰ ਪੜ੍ਹ ਕੇ,
ਹਰ ਕੋਈ ਇਕ ਲਗਾਓ ਰੁੱਖ।
ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ: 94635-05286
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly