(ਸਮਾਜ ਵੀਕਲੀ)
ਉਸਤਾਦ ਬਲਜਿੰਦਰ ਬਾਲੀ ਜੀ ਨੂੰ ਸਮਰਪਿਤ
ਲੰਘਾ ਪਿੱਪਲ ਕੋਲੋ ਜਦ ਵੀ, ਮੈਨੂੰ ਹਾਕਾ ਮਾਰ ਬੁਲਾਵੇ।
ਕੋਲੇ ਬਹਿ ਜਾ ਆਕੇ ਮੇਰੇ,ਮੈਨੂੰ ਦਿਲ ਦਾ ਦੁੱਖ ਸੁਣਾਵੇ।
ਕੋਈ ਨਾ ਪੁੱਛੇ ਹਾਲ ਮੇਰਾ, ਨਾ ਕੋਈ ਕੋਲੇ ਆਵੇ।
ਕੋਈ ਨਾ ਤੋੜੇ ਟਾਹਣੀ ਪੱਤੇ,ਨਾ ਕੋਈ ਮੈਨੂੰ ਸਤਾਵੇ।
ਤੀਆ ਤੇ ਨਾ ਆਵਣ ਕੁੜੀਆ, ਨਾ ਕੋਈ ਪੀਂਘਾਂ ਪਾਵੇ।
ਆਉਂਦਾ ਹੈ ਜਦ ਮੱਥਾ ਟੇਕਣ , ਪਾ ਤੇਲ ਜੜਾ ਵਿਚ ਜਾਵੇ।
ਮੋਬਾਈਲਾਂ ਜੋਗੇ ਰਹਿਗੇ ਬੱਚੇ, ਹੁਣ ਖੇਡਾਂ ਕੌਣ ਸਿਖਾਵੇ।
ਜੁੜ ਨਾ ਬੈਠੇ ਢਾਹਣੀ ਬੁੱਢੀ , ਨਾ ਬਾਜ਼ੀ ਤਾਸ਼ ਦੀ ਲਾਵੇ।
ਕਿਨ੍ਹਾਂ ਮੇਰੇ ਨਾਲ ਸੀ ਖੇਡੇ, ਥੋਡਾ ਬਚਪਨ ਚੇਤੇ ਆਵੇ।
ਸੁਨੇਹਾ ਦੇਵੀ ਬਲਜਿੰਦਰ ਬਾਲੀ ਨੂੰ , ਤੁਸਾਂ ਨੂੰ ਬਾਬਾ ਬੋਹੜ ਬੁਲਾਵੇ।
ਤੁਹਾਨੂੰ ਬਾਬਾ ਪਿੱਪਲ ਬੁਲਾਵੇ—- —–
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly