ਪਿੱਪਲੀ ਪੀਘਾਂ

ਡਾਕਟਰ ਲਵਪ੍ਰੀਤ ਕੌਰ ਜਵੰਦਾ

(ਸਮਾਜ ਵੀਕਲੀ)  

ਜਦ ਪਿੱਪਲੀ ਪੀਂਘਾ ਪੈਂਦੀਆਂ ਸੀ,

ਕੁੜੀਆ ਤੇ ਚਿੜੀਆਂ ਰਲ ਬਹਿੰਦੀਆ ਸੀ।
ਫੇਰ ਹੇਕਾ ਲਾ ਲਾ ਬੋਲੀਆਂ ਪਾਉਂਦੀਆਂ ਸੀ।
ਚਰਖੇ ਦੀ ਗ਼ੂਜ ਨਾਲ ਢੋਲੇ ਮਹੀਏ ਗਾਉਂਦੀਆਂ ਸੀ।
ਓ ਜਿੰਦਗੀ ਦੇ ਨਜ਼ਾਰੇ ਰੁੱਲਗੇ ਨੇ,
ਸਾਨੂੰ ਸਭਿਆਚਾਰ ਭੁੱਲਗੇ ਨੇ।
ਜਦ ਛਿੰਜਾ ਮੇਲੇ ਲਗਦੇ ਸੀ,
ਤੇ ਢੋਲ ਨਗਾਰੇ ਵੱਜਦੇ ਸੀ।
ਫੇਰ ਮੱਲ਼ ਤੇਲ ਪੱਟਾਂ ਨੂੰ ਜਵਾਨ,
ਸਾਡੇ ਸ਼ੇਰਾ ਵਾਂਗ ਗੱਜਦੇ ਸੀ।
ਓ ਨਸ਼ਿਆ ਦੇ ਵਿੱਚ ਰੁੱਲਗੇ ਨੇ,
ਸਾਨੂੰ ਸਭਿਆਚਾਰ ਭੁੱਲਗੇ ਨੇ।
ਜਦ ਤ੍ਰਿੰਝਣਾ ਮੇਲੇ ਹੁੰਦੇ ਸੀ
ਫੇਰ ਦੁੱਖ ਸੁੱਖ ਸਾਂਝੇ ਹੁੰਦੇ ਸੀ।
ਨਨਾਣ ਭਰਜਾਈ ਜੁੜ ਬਹਿੰਦੀਆ ਸੀ,
ਦਰਾਣੀ ਜੇਠਾਣੀ ਇੱਕਠੀਆ ਰਹਿੰਦੀਆ ਸੀ।
ਸੱਸ ਮਾਂ ਦੇ ਦੂਲਾਰ ਰੁੱਲਗੇ ਨੇ,
ਸਾਨੂੰ ਸਭਿਆਚਾਰ ਭੁੱਲਗੇ ਨੇ।
ਜਦ ਨਾਨੇ ਦਾਦੇ ਮੋਢੀ ਕਹਾਉਂਦੇ ਸੀ,
ਚਾਚੇ ਤਾਏ ਪਿਓ ਬਰਾਬਰ ਮਾਣ ਪਾਉਂਦੇ ਸੀ।
ਚਾਚੀਆ ਤਾਈਆ ਮਾਵਾ ਲਗਦੀਆ ਸੀ,
ਓਦੇ ਚਾਰੇ ਪਾਸੇ ਮੋਹ ਦੀਆ ਹਵਾਵਾਂ ਵਗਦੀਆ ਸੀ।
ਹੁਣ ਅਪਣੇ ਮਾਪੇ ਰੁੱਲਗੇ ਨੇ।
ਸਾਨੂੰ ਸਭਿਆਚਾਰ ਭੁੱਲਗੇ ਨੇ।
ਕੋਈ ਮੌੜ ਲਿਆਵੋ ਓ ਨਿੱਘ ਦੀਆਂ ਗੱਲਵੱਕੜੀਆ,
ਸ਼ਰੀਕੇ ਚ “ਪ੍ਰੀਤ” ਜਹੀਆ ਭੈਣਾ ਦੀਆ ਰੱਖ਼ੜੀਆ ।
ਭੈਣਾ ਦੇ ਜਣੇਪੇ ਤੇ ਘਿਓ ਪੰਜੀਰੀ,ਤੀਆਂ ਦੇ ਸੰਧਾਰੇ,
ਓ ਸਾਡੇ ਮੇਲ ਮਿਲਾਪ ਦੇ ਨਜ਼ਾਰੇ ਪਿਆਰੇ।
ਅੱਜ ਅੱਖ ਚੋ ਮੋਹ ਦੇ ਪਾਣੀ ਕਿਓ ਨਾ ਡੁੱਲਦੇ ਨੇ।
ਸਾਨੂੰ ਸਭਿਆਚਾਰ ਭੁੱਲਗੇ ਨੇ।।
 ਡਾਕਟਰ ਲਵਪ੍ਰੀਤ ਕੌਰ ਜਵੰਦਾ 
Previous articleਪਿੰਗਲਵਾੜੇ ਦੇ ਮੰਦਬੁੱਧੀ, ਗੂੰਗੇ ਤੇ ਅਪਾਹਿਜ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਵਿਕਰੀ ਦਾ ਸਟਾਲ ਲਗਾਇਆ
Next articleਤੇਰੇ ਬਿਨ….ਸ਼ਾਇਰੀ