(ਸਮਾਜ ਵੀਕਲੀ) ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਸ਼ੁਰੂਆਤ 31 ਅਕਤੂਬਰ 2020 ਨੂੰ ਮੰਚ ਦੇ ਸੰਸਥਾਪਕ ਰਸ਼ਪਿੰਦਰ ਕੌਰ ਗਿੱਲ ਜੀ ਵੱਲੋਂ ਇੱਕ ਫੇਸਬੁੱਕ ਗਰੁੱਪ ਬਣਾ ਕੇ ਕੀਤੀ ਗਈ ਸੀ। ਇਸ ਮੰਚ ਦਾ ਉਦੇਸ਼ ਨਵੇਂ ਲੇਖਕਾਂ ਨੂੰ ਇੱਕ ਮੰਚ ਦੇਣਾ ਅਤੇ ਇੱਕ ਪਹਿਚਾਣ ਦੇਣਾ ਸੀ। ਰਸ਼ਪਿੰਦਰ ਕੌਰ ਗਿੱਲ ਜੀ ਦਾ ਮੰਨਣਾ ਹੈ ਕਿ ਉਹ ਕਦੇ ਵੀ ਇਸ ਮੰਚ ਲਈ ਇਕੱਲੇ ਕੁਝ ਨਹੀ ਕਰ ਸਕਦੇ ਸੀ। ਸਭ ਸਾਥੀ ਲੇਖਕਾਂ ਨੇ ਇੰਨਾਂ ਸਾਥ ਦਿੱਤਾ ਕਿ ਅੱਜ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇਸ਼ ਵਿਦੇਸ਼ ਵਿੱਚ ਚਰਚਾ ਵਿੱਚ ਰਹਿੰਦਾ ਹੈ। ਇਸ ਮੰਚ ਰਾਹੀਂ ਕੀਤੇ ਜਾ ਰਹੇ ਕਾਰਜਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਸਰਾਹਿਆ ਜਾ ਰਿਹਾ ਹੈ। ਇਸ ਲਈ ਮੰਚ ਹਰ ਸਾਲ ਸਲਾਨਾ ਪੁਰਸਕਾਰ ਸਮਾਰੋਹ ਰਾਹੀਂ ਹਰ ਉਸ ਮੈਂਬਰ ਦਾ ਸਨਮਾਨ ਕਰੇਗਾ ਜੋ ਪੂਰਾ ਸਾਲ ਮੰਚ ਨਾਲ ਜੁੜ ਕੇ ਮੰਚ ਲਈ ਕਿਸੇ ਵੀ ਤਰਾਂ ਆਪਣਾ ਯੋਗਦਾਨ ਪਾਏਗਾ। ਹਰ ਸਾਲ ਪੀਂਘਾਂ ਸੋਚ ਦੀਆਂ ਐਲਬਮ ਤਿਆਰ ਕੀਤੀ ਜਾਵੇਗੀ ਜਿਸ ਵਿੱਚ ਸਾਰੇ ਸਾਲ ਵਿੱਚ ਹੋਈਆਂ ਮੰਚ ਦੀਆਂ ਗਤੀਵਿਧੀਆਂ ਬਾਰੇ ਤਸਵੀਰਾਂ ਸਮੇਤ ਜਾਣਕਾਰੀ ਦਿੱਤੀ ਜਾਵੇਗੀ। 2024 ਦੇ ਸਲਾਨਾ ਪੁਰਸਕਾਰ ਲਈ ਮੰਚ ਵੱਲੋਂ 18 ਨਾਮ ਘੋਸ਼ਿਤ ਕੀਤੇ ਗਏ ਜਿੰਨਾਂ ਨੇ ਵੱਖ ਵੱਖ ਤਰਾਂ ਆਪਣੀ ਸਮਰੱਥਾ ਅਨੁਸਾਰ ਮੰਚ ਦੇ ਕਾਰਜਾਂ ਵਿੱਚ ਯੋਗਦਾਨ ਪਾਇਆ। ਇਹ 18 ਨਾਮ ਹਨ- ਰਸ਼ਪਿੰਦਰ ਕੌਰ ਗਿੱਲ, ਗੁਰਬਿੰਦਰ ਕੌਰ ਟਿੱਬਾ, ਸੁਰਜੀਤ ਸਿੰਘ ਜਰਮਨੀ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਸੋਨੂੰ ਰੁੜਕੇ ਵਾਲਾ, ਰਛਪਾਲ ਸਿੰਘ, ਲਵਪ੍ਰੀਤ ਕੌਰ ਸੈਣੀ, ਇਕਬਾਲ ਸਿੰਘ ਪੁੜੈਣ, ਪਰਵੀਨ ਕੌਰ ਸਿੱਧੂ, ਡਾ.ਨਵਤੇਜ ਸਿੰਘ ਬੇਦੀ, ਤ੍ਰਿਪਤਾ ਬਰਮੋਤਾ, ਕੁਲਦੀਪ ਕੌਰ ਸਚਦੇਵਾ, ਪ੍ਰਭਜੋਤ ਸਿੰਘ, ਭਾਈ ਰਘੂਬੀਰ ਸਿੰਘ, ਪ੍ਰਸ਼ੋਤਮ ਸਰੋਏ, ਮਨਜੀਤ ਸਿੰਘ ਜਰਮਨੀ ਅਤੇ ਅਮਨਦੀਪ ਕੌਰ ਸਰਨਾ। ਇਸ ਸਮਾਗਮ ਵਿੱਚ ਲੇਖਕ ਸੋਨੀ ਰਾਣੀ ਰਾਏਕੋਟ ਜੀ ਦੀ ਕਿਤਾਬ ਅਧੂਰੇ ਖ਼ਾਬ ਦਾ ਵੀ ਲੋਕ ਅਰਪਣ ਕੀਤਾ ਜਾਵੇਗਾ। ਇਹ ਸਮਾਰੋਹ 23 ਨਵੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣ ਜਾ ਰਿਹਾ ਹੈ। ਰਸ਼ਪਿੰਦਰ ਕੌਰ ਗਿੱਲ ਜੀ ਨੇ ਸਭ ਲੇਖਕਾਂ ਨੂੰ ਮੋਹ ਭਰਿਆ ਸੱਦਾ ਭੇਜਿਆ ਹੈ ਅਤੇ ਅਰਦਾਸ ਕੀਤੀ ਹੈ ਕਿ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਆਪਣੇ ਉਦੇਸ਼ ਵੱਲ ਵੱਧਦਾ ਰਹੇ ਅਤੇ ਪੰਥ, ਪੰਜਾਬ, ਪੰਜਾਬੀ ਬੋਲੀ, ਪੰਜਾਬਿਅਤ ਅਤੇ ਪੰਜਾਬੀ ਵਿਰਸੇ ਦੀ ਸੇਵਾ ਕਰਦਾ ਰਹੇ।
ਰਸ਼ਪਿੰਦਰ ਕੌਰ ਗਿੱਲ (Rachhpinder Kaur Gill)
ਪ੍ਧਾਨ (President)
ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)
Contact- +91-9888697078 (Whats app)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly