ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਲੁਧਿਆਣਾ ਜ਼ਿਲੇ ਵਿੱਚ ਕਰਵਾਇਆ ਗਿਆ ਦੂਜਾ ਕਵਿਤਾ ਮੁਕਾਬਲਾ

ਸ.ਆਤਮਾ ਸਿੰਘ ਪਬਲਿਕ ਸਕੂਲ ਵਿਖੇ ਕਰਵਾਏ ਇਸ ਕਵਿਤਾ ਮੁਕਾਬਲਾ ਨੂੰ ਸਪਾਂਸਰ ਕੀਤਾ ਯੂਕੋ ਬੈਂਕ ਹੈਬੋਵਾਲ ਕਲਾਂ ਬ੍ਰਾਂਚ ਲੁਧਿਆਣਾ ਨੇ

ਰਸ਼ਪਿੰਦਰ ਕੌਰ ਗਿੱਲ 
(ਸਮਾਜ ਵੀਕਲੀ) ਸ. ਆਤਮਾ ਪਬਲਿਕ ਸਕੂਲ, ਲੁਧਿਆਣਾ ਵਿਖੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਦੂਜਾ ਕਵਿਤਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਕੂਲ ਦੇ ਕੁੱਲ 43 ਬੱਚਿਆਂ ਨੇ ਭਾਗ ਲਿਆ। ਸਕੂਲ ਦੀ ਅਧਿਆਪਕਾ ਮਨਜੀਤ ਕੌਰ ਧਿਮਾਨ ਜੀ ਨੇ ਇਸ ਮੁਕਾਬਲੇ ਲਈ ਬੱਚਿਆਂ ਦੀ ਬਹੁਤ ਸੋਹਣੀ ਤਿਆਰੀ ਕਰਵਾਈ। ਮੈਡਮ ਗੀਤਾ, ਮੈਡਮ ਜਸਮੀਤ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਪੂਜਾ ਕੌਸ਼ਲ ਅਤੇ ਮੈਡਮ ਜ਼ੀਨਤ ਨੇ ਇਸ ਕਵਿਤਾ ਮੁਕਾਬਲੇ ਨੂੰ ਖ਼ਾਸ ਤੌਰ ਤੇ ਖੂਬਸੂਰਤ ਬਣਾਉਨ ਲਈ ਤੇ ਭਰਪੂਰ ਸਹਿਯੋਗ ਕੀਤਾ। ਸਕੂਲ ਦੇ ਚੇਅਰਮੈਨ ਸ.ਗੁਰਪ੍ਰੀਤ ਸਿੰਘ ਸਾਗਰ ਜੀ ਅਤੇ ਐਮ.ਡੀ ਸ਼੍ਰੀਮਤੀ ਪੂਜਾ ਸਾਗਰ ਜੀ ਨੇ ਇਸ ਮੁਕਾਬਲੇ ਲਈ ਬਹੁਤ ਸੋਹਣਾ ਪ੍ਰਬੰਧ ਕੀਤਾ। ਇਸ ਸਾਰੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਯੂਕੋ ਬੈਂਕ ਹੈਬੋਵਾਲ ਕਲਾਂ ਬ੍ਰਾਂਚ ਲੁਧਿਆਣਾ ਨੇ। ਇਸ ਬੈਂਕ ਦੇ ਮੈਨੇਜਰ ਸ. ਰਛਪਾਲ ਸਿੰਘ ਜੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਣ ਵਿੱਚ ਹਮੇਸ਼ਾਂ ਅੱਗੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੇ ਹੋਏ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਾ ਹਮੇਸ਼ਾਂ ਸਾਥ ਦਿੰਦੇ ਹਨ। ਇਸ ਕਵਿਤਾ ਮੁਕਾਬਲੇ ਨੂੰ ਜੱਜ ਕਰਣ ਦੀ ਭੂਮਿਕਾ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਸੰਸਥਾਪਕ ਅਤੇ ਪ੍ਰਧਾਨ ਰਸ਼ਪਿੰਦਰ ਕੌਰ ਗਿੱਲ ਜੀ, ਵਕੀਲ ਤ੍ਰਿਪਤਾ ਬਰਮੌਤਾ ਜੀ ਅਤੇ ਕੁਲਦੀਪ ਕੌਰ ਸਚਦੇਵਾ ਜੀ ਨੇ ਨਿਭਾਈ। ਇਸ ਕਵਿਤਾ ਮੁਕਾਬਲੇ ਵਿੱਚ ਪੰਜ ਬੱਚਿਆਂ ਨੂੰ ਜੇਤੂ ਐਲਾਨਿਆ ਗਿਆ। ਨਾਜ਼ੀਆ (ਨੌਵੀਂ) ਪਹਿਲੀ ਜੇਤੂ, ਕਾਰਤਿਕ ਸ਼ਰਮਾ (ਦੱਸਵੀਂ) ਦੂਜਾ ਜੇਤੂ, ਹਰਲੀਨ ਕੌਰ (ਬਾਰਵੀਂ) ਤੀਜੀ ਜੇਤੂ, ਸੁਮਨ (ਗਿਆਰਵੀਂ) ਚੌਥੀ ਜੇਤੂ ਅਤੇ ਖੁਸ਼ਬੂ (ਸੱਤਵੀਂ) ਪੰਜਵੀ ਜੇਤੂ ਰਹੇ। ਇਸ ਕਵਿਤਾ ਮੁਕਾਬਲੇ ਨੂੰ ਪੰਜਾਬੀ ਭਾਸ਼ਾ ਦੇ ਸ਼ੁੱਧ ਉਚਾਰਨ, ਕਵਿਤਾ ਦੀ ਲੈਅ ਬੱਧਤਾ ਅਤੇ ਕਵਿਤਾ ਬੋਲਣ ਦੇ ਤਰੀਕੇ ਦੇ ਅਧਾਰ ਤੇ ਜੱਜ ਕੀਤਾ ਗਿਆ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਾ ਸਕੂਲਾਂ ਵਿੱਚ ਕਵਿਤਾ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਣਾ ਅਤੇ ਆਪਣੇ ਪੰਜਾਬੀ ਵਿਰਸੇ ਨਾਲ ਜੋੜਣਾ ਹੈ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਸਕੂਲਾਂ ਕਾਲਜਾਂ ਵਿੱਚ ਕਵਿਤਾ ਮੁਕਾਬਲੇ ਦੇ ਨਾਲ-ਨਾਲ ਪੰਜਾਬੀ ਲੋਕ ਗੀਤ, ਸੁਹਾਗ, ਘੋੜੀਆਂ ਅਤੇ ਸ਼ਬਦ ਗਾਇਨ ਦੇ ਵੀ ਮੁਕਾਬਲੇ ਕਰਵਾ ਰਿਹਾ ਹੈ। ਮੰਚ ਦੇ ਇਸ ਉਪਰਾਲੇ ਨੂੰ ਪੰਜਾਬ ਭਰ ਦੇ ਕਾਫੀ ਸਕੂਲਾਂ ਤੋਂ ਹੁੰਗਾਰਾ ਮਿਲ ਰਿਹਾ ਹੈ। ਸਕੂਲਾਂ ਦੇ ਅਧਿਆਪਕ ਮੰਚ ਦੇ ਇਸ ਉਪਰਾਲੇ ਰਾਹੀਂ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਦੀ ਅਹਮਿਯਤ ਨੂੰ ਸਮਝਾਉਣ ਲਈ ਇਹ ਮੁਕਾਬਲੇ ਕਰਵਾ ਰਹੇ ਹਨ। ਸਕੂਲ ਦੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਣ ਡਾ. ਹਰੀ ਸਿੰਘ ਜਾਚਕ ਜੀ ਉਚੇਚੇ ਤੌਰ ਤੇ ਇਸ ਮੁਕਾਬਲੇ ਵਿੱਚ ਸ਼ਿਰਕੱਤ ਕਰਣ ਪਹੁੰਚੇ। ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੇ ਕਵਿਤਾਵਾਂ ਦੀ ਚੋਣ ਕਰਦੇ ਸਮੇਂ ਬਹੁਤ ਹੀ ਵਧੀਆ ਸਮਾਜਿਕ ਅਤੇ ਪਰਿਵਾਰਕ ਵਿਸ਼ੇ ਚੁਣੇ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਪ੍ਰਮਾਣ ਪੱਤਰ ਦਿੱਤੇ ਗਏ। ਪਹਿਲੇ ਪੰਜ ਜੇਤੂ ਬੱਚਿਆਂ, ਮੁਕਾਬਲਾ ਤਿਆਰ ਕਰਣ ਵਾਲੇ ਅਧਿਆਪਕ ਅਤੇ ਸਕੂਲ ਦੇ ਪ੍ਰਬੰਧਕਾਂ ਨੂੰ ਮੰਚ ਵੱਲੋਂ ਯਾਦਗਿਰੀ ਚਿਣ ਦਿੱਤੇ ਗਏ। ਜੱਜ ਦੀ ਭੂਮਿਕਾ ਨਿਭਾ ਰਹੇ ਮੈਂਬਰਾਂ ਨੂੰ ਯਾਦਗਿਰੀ ਚਿੰਨ ਅਤੇ ਦਿਵਾਰ ਘੜੀ ਦੇ ਕੇ ਸਨਮਾਨਿਤ ਕੀਤਾ ਗਿਆ। ਲੁਧਿਆਣੇ ਵਿਖੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਇਹ ਦੂਜਾ ਸਫਲ ਮੁਕਾਬਲਾ ਹੋਇਆ। ਮੰਚ ਦੀ ਸੰਸਥਾਪਕ ਅਤੇ ਪ੍ਰਧਾਨ ਰਸ਼ਪਿੰਦਰ ਕੌਰ ਗਿੱਲ ਜੀ ਨੇ ਕਿਹਾ ਕਿ ਇਸ ਕਵਿਤਾ ਮੁਕਾਬਲੇ ਨੂੰ ਸਫਲ ਬਣਾਉਨ ਲਈ ਸਮੁੱਚੀ ਟੀਮ ਨੇ ਬਹੁਤ ਮਹਿਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਚ ਹਮੇਸ਼ਾ ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਨੂੰ ਪ੍ਰਫੁਲਿਤ ਕਰਣ ਲਈ ਅੱਗੋਂ ਵੀ ਇਸ ਤਰਾਂ ਦੇ ਹੋਰ ਸਫਲ ਕਾਰਜ ਕਰਦੇ ਰਹੇਗਾ।
Previous articleਨਛੱਤਰ ਕਲਸੀ ਯੂ ਕੇ ਵੱਲੋਂ ਚੌਧਰੀ ਜਗਜੀਤ ਸਿੰਘ ਦੇ ਜਨਮ ਦਿਵਸ ਸ਼ਰਧਾਂਜਲੀ ਭੇਂਟ,ਚੌਧਰੀ ਜਗਜੀਤ ਸਿੰਘ ਦਲਿਤਾਂ, ਕਿਸਾਨਾਂ ਤੇ ਮਜ਼ਦੂਰਾਂ ਲਈ ਮਸੀਹਾ ਸਨ- ਨਛੱਤਰ ਕਲਸੀ
Next articleਦਿੱਲੀ ਸ਼ਰਾਬ ਨੀਤੀ ਮਾਮਲਾ, CBI ਨੇ ਅਰਵਿੰਦ ਕੇਜਰੀਵਾਲ ਖਿਲਾਫ ਚਾਰਜਸ਼ੀਟ ਦਾਇਰ ਕੀਤੀ