(ਸਮਾਜ ਵੀਕਲੀ)
ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਕਵਿਤਾ ਮੁਕਾਬਲਾ ਕਰਵਾਇਆ ਗਿਆ ਅਯਾਲੀ ਖੁਰਦ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਅਤੇ ਕਵਿਤਾ ਮੁਕਾਬਲੇ ਨੂੰ ਸਪਾਂਸਰ ਕੀਤਾ ਯੂਕੋ ਬੈਂਕ ਹਬੜਕਲਾਂ ਬ੍ਰਾਂਚ ਵੱਲੋਂ
ਇਸ ਕਵਿਤਾ ਮੁਕਾਬਲੇ ਦਾ ਜੋ ਆਕਰਸ਼ਣ ਦਾ ਕੇਂਦਰ ਸੀ, ਉਹ ਸੀ ਅਯਾਲੀ ਖੁਰਦ ਸਕੂਲ, ਸਕੂਲ ਦੇ ਅਧਿਆਪਕ ਅਤੇ ਸਕੂਲ ਦੇ ਵਿਦਿਆਰਥੀ
ਪੰਜਾਬੀ ਦੇ ਪ੍ਰਸਾਰ ਵਿੱਚ ਆਪਣਾ ਯੋਗਦਾਨ ਪਾਉਂਦਾ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਪਹੁੰਚਿਆ ਅਯਾਲੀ ਖੁਰਦ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ। ਲੇਖਕਾਂ ਦਾ ਇਹ ਮੰਚ ਸਿਰਫ ਆਪਣੀ ਕਲਮ ਰਾਹੀਂ ਪੰਜਾਬ, ਪੰਜਾਬਿਅਤ, ਪੰਜਾਬੀ ਵਿਰਸੇ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਨਹੀਂ ਕਰਦਾ ਬਲਕਿ ਸਕੂਲਾਂ ਕਾਲਜਾਂ ਦੇ ਬੱਚਿਆਂ ਵਿੱਚ ਵੀ ਇਹ ਜਜ਼ਬਾ ਭਰ ਰਿਹਾ ਹੈ। 18 ਮਈ 2024 ਨੂੰ ਅਯਾਲੀ ਖੁਰਦ ਸਕੂਲ ਵਿੱਚ ਉੱਚ ਪੱਧਰ ਦਾ ਕਵਿਤਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ 24 ਬੱਚਿਆਂ ਨੇ ਭਾਗ ਲਿਆ। 5 ਵਿਦਿਆਰਥੀਆਂ ਨੂੰ ਜੇਤੂ ਘੋਸ਼ਿਤ ਕਰਕੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲਾ ਪੁਰਸਕਾਰ ਨਰਿੰਦਰ ਸਿੰਘ, ਦੂਸਰਾ ਪੁਰਸਕਾਰ ਦਿਲਸ਼ਾਨ, ਤੀਸਰਾ ਪੁਰਸਕਾਰ ਹਰਸ਼ਿਤਾ, ਚੌਥਾ ਪੁਰਸਕਾਰ ਅੰਜਲੀ, ਪੰਜਵਾ ਪੁਰਸਕਾਰ ਜਸਨੂਰ ਨੂੰ ਮਿਲਿਆ। ਬਾਕੀ ਸਾਰੇ ਕਵਿਤਾ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸਨਮਾਨ ਪੱਤਰ ਦਿੱਤੇ ਗਏ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਸੰਸਥਾਪਕ ਅਤੇ ਪ੍ਰਧਾਨ ਰਸ਼ਪਿੰਦਰ ਕੌਰ ਗਿੱਲ ਜੀ, ਕੁਲਦੀਪ ਕੌਰ ਸਚਦੇਵਾ ਜੀ, ਵਕੀਲ ਤ੍ਰਿਪਤਾ ਬਰਮੋਦਾ ਜੀ, ਪ੍ਭਜੋਤ ਸਿੰਘ ਜੀ, ਰਛਪਾਲ ਸਿੰਘ ਜੀ, ਹਰਪ੍ਰੀਤ ਕੌਰ ਜੀ ਅਤੇ ਹਰਜਿੰਦਰ ਸਿੰਘ ਜੀ ਨੇ ਜੱਜ ਦੀ ਭੂਮਿਕਾ ਨਿਭਾਉਂਦੇ ਹੋਏ ਪੰਜ ਜੇਤੂ ਕੱਢੇ। ਜੱਜ ਸਹਿਬਾਨ ਲਈ ਫੈਂਸਲਾ ਲੈਣਾ ਬਹੁਤ ਹੀ ਮੁਸ਼ਕਿਲ ਸੀ, ਕਿਉਂਕਿ ਵਿਦਿਆਰਥੀਆਂ ਦੀ ਪੰਜਾਬੀ ਬਹੁਤ ਸ਼ੁੱਧ ਸੀ ਅਤੇ ਪੇਸ਼ਕਾਰੀ ਬਾ-ਕਮਾਲ ਸੀ। ਮੈਡਮ ਰੇਖਾ ਜੀ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ। ਮੈਡਮ ਰਵਿੰਦਰ ਕੌਰ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਬਾਖੂਬੀ ਮੁਕਾਬਲੇ ਲਈ ਤਿਆਰ ਕੀਤਾ ਹੋਇਆ ਸੀ। ਸਕੂਲ ਦੇ ਪ੍ਰਿੰਸੀਪਲ ਨੇ ਮੰਚ ਦੇ ਆਏ ਹੋਏ ਮਹਿਮਾਨਾਂ ਦਾ ਬਹੁਤ ਹੀ ਭਰਵਾਂ ਸਵਾਗਤ ਕੀਤਾ। ਇਸ ਕਵਿਤਾ ਮੁਕਾਬਲੇ ਦਾ ਜੋ ਆਕ੍ਰਸ਼ਣ ਦਾ ਕੇਂਦਰ ਸੀ ਉਹ ਸੀ ਅਯਾਲੀ ਖੁਰਦ ਸਕੂਲ, ਸਕੂਲ ਦੇ ਅਧਿਆਪਕ ਅਤੇ ਸਕੂਲ ਦੇ ਵਿਦਿਆਰਥੀ। ਜਿੱਥੇ ਪੰਜਾਬ ਭਰ ਦੇ ਪ੍ਰਾਇਵੇਟ ਸਕੂਲ ਪੰਜਾਬੀ ਬੋਲਣ ਅਤੇ ਪੜਾਉਣ ਤੋਂ ਮਨਾ ਕਰਦੇ ਹਨ, ਉੱਥੇ ਇਸ ਸਕੂਲ ਅਤੇ ਇਸ ਸਕੂਲ ਦੇ ਅਧਿਆਪਕਾਂ ਨੇ ਪੰਜਾਬੀ ਭਾਸ਼ਾ ਆਪਣੇ ਵਿਦਿਆਰਥੀਆਂ ਵਿੱਚ ਘੁੱਟ-ਘੁੱਟ ਕੇ ਭਰੀ ਹੋਈ ਹੈ। ਇਸ ਮੁਕਾਬਲੇ ਵਿੱਚ ਬੱਚਿਆਂ ਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਦੇਖ ਕੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਮੈਂਬਰ ਵੀ ਹੈਰਾਨ ਸਨ। ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੀ ਮਿਹਨਤ ਸਦਕਾ ਇਹ ਮੁਕਾਬਲਾ ਮੰਚ ਲਈ ਇੱਕ ਯਾਦਗਿਰੀ ਸਮਾਗਮ ਹੋ ਨਿਬੜਿਆ। ਆਏ ਹੋਏ ਸਾਰੇ ਪਤਵੰਤੇ ਸੱਜਣਾ ਦਾ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸਨਮਾਨ ਪੱਤਰ ਦੇ ਕੇ ਸਤਿਕਾਰ ਕੀਤਾ ਗਿਆ। ਇਸ ਕਵਿਤਾ ਮੁਕਾਬਲੇ ਨੂੰ ਸਪਾਂਸਰ ਕੀਤਾ ਯੂਕੋ ਬੈਂਕ ਹਬੜਕਲਾਂ ਬ੍ਰਾਂਚ ਵੱਲੋਂ। ਬ੍ਰਾਂਚ ਦੇ ਮੈਨੇਜਰ ਰਛਪਾਲ ਸਿੰਘ ਜੀ ਦਾ ਅਤੇ ਅਯਾਲੀ ਖੁਰਦ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦਾ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਿਲੋਂ ਧੰਨਵਾਦੀ ਹੈ।
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ ਅਤੇ ਪ੍ਰਧਾਨ
ਪੀਂਘਾਂ ਸੋਚ ਦੀਆਂ ਸਾਹਿਤ ਮੰਚ
+91-9888697078
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly