ਲੁਧਿਆਣਾ, (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)- ਅੱਜ ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ 13ਵੀਆਂ ਯੂਨੀਫ਼ੳਮਪਾਈਡ (ਸੰਯੁਕਤ) ਖੇਡਾਂ ਸਵਰਗੀ ਮਿਸਿਜ਼ ਮਧੁਮਿਤਾ ਸਿੰਘ ਪਤਨੀ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ, ਸਵ. ਸੁਕਾਰਡਨ ਲੀਡਰ ਮਦਨ ਸਿੰਘ ਕੋਹਲੀ ਅਤੇ ਸਵ. ਜਸਵੰਤ ਕੌਰ ਬੱਗਾ ਦੀ ਮਿੱਠੀ ਯਾਦ ਵਿੱਚ ਡਾ. ਇੰਦਰਜੀਤ ਕੌਰ, ਮੁੱਖ ਸੇਵਾਦਾਰ ਪਿੰਗਲਵਾੜਾ ਅਤੇ ਸ੍ਰੀ ਚੰਦਰ ਸ਼ੇਖਰ ਕੋਹਲੀ ਅਮਰੀਕਾ ਦੇ ਸਹਿਯੋਗ ਨਾਲ ਸੰਯੁਕਤ ਖੇਡਾਂ ਕਰਾਈਆਂ ਗਈਆਂ। ਇਸ ਵਿੱਚ ਪਿੰਗਲਵਾੜਾ ਸੰਸਥਾ ਦੇ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਅਤੇ ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ, ਭਗਤ ਪੂਰਨ ਸਿੰਘ ਸਕੂਲ ਫ਼ੳਮਪ;ਾਰ ਦਿ ਡੈੱਫ ਅਤੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਭਗਤ ਪੂਰਨ ਸਿੰਘ ਸਪੈਸ਼ਲ ਨੀਡਜ਼ ਮਾਨਾਂਵਾਲਾ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇੰਨ੍ਹਾਂ ਖੇਡਾਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਡਾ. ਸੁਖਦੇਵ ਸਿੰਘ ਰਿਟਾਇਰਡ ਪ੍ਰੋਫੈਸਰ ਫਿਜ਼ੀਕਲ ਐਜ਼ੂਕੇਸ਼ਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਅਦਾ ਕਰਕੇ ਖੇਡਾਂ ਦੀ ਸ਼ੁਰੂਆਤ ਕੀਤੀ। ਉੱਘੇ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ, ਮੁਹੰਮਦ ਇਮਰਾਨ,ਸ਼?ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਐੱਮ. ਐੱਲ. ਏ ਅੰਮ੍ਰਿਤਸਰ, ਸ੍ਰ. ਰਣਜੀਤ ਸਿੰਘ ਤੂਤ, ਡਾ. ਜੇ. ਐੱਸ ਸੰਧੂ ਬਤੌਰ ਗੈਸਟ ਆਫ ਆਨਰ ਇੰਨ੍ਹਾਂ ਖੇਡਾਂ ਵਿੱਚ ਪੁੱਜੇ। ਇਸ ਮੌਕੇ ਸ੍ਰ. ਸੁਖਦੇਵ ਸਿੰਘ ਨੇ ਕਿਹਾ ਕਿ ਖੇਡਾਂ ਦਾ ਮੁੱਖ ਮੰਤਵ ਚੰਗੀ ਸ਼ਖਸ਼ੀਅਤ ਅਤੇ ਤੰਦਰੁਸਤ ਜੀਵਨ ਦਾ ਵਿਕਾਸ ਕਰਨਾ ਹੈ। ਡਾ. ਜਗਦੀਪਕ ਸਿੰਘ ਨੇ ਆਏੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਜਦੋਂ ਸਾਰੇ ਬੱਚੇ ਇਕੱਠੇ ਮੈਦਾਨ ਵਿਚ ਖੇਡਦੇ ਹਨ ਤਾਂ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਹੁੰਦਾ ਹੈ। ਇਸ ਮੌਕੇ 25-50 ਮੀਟਰ ਰੇਸ, ਵੀਲ੍ਹ ਚੇਅਰ ਰੇਸ, ਲੋਂਗ ਜੰਪ, ਰਿਲੇਅ ਰੇਸ, ਰੱਸਾ-ਕੱਸੀ ਆਦਿ ਖੇਡਾਂ ਵਿੱਚ ਤਿੰਨਾਂ ਸਕੂਲਾਂ ਦੇ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ।ਪਿੰਗਲਵਾੜਾ ਸੰਸਥਾ ਦੇ ਬੱਚਿਆਂ ਨੇ ਯੋਗਾ ਅਤੇ ਗੱਤਕਾ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲ ਲਿਆ ਅਤੇ ਗੂੰਗੇ-ਬੋਲੇ ਬੱਚਿਆਂ ਨੇ ਗਿੱਧਾ ਪੇਸ਼ ਕਰਕੇ ਸੰਗਤਾਂ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਪਿੰਗਲਵਾੜਾ ਨਿਵਾਸੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਅਤੇ ਭੰਗੜੇ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜੇਤੂ ਬੱਚਿਆਂ ਨੂੰ ਮੈਡਲ ਅਤੇ ਵਲੰਟੀਅਰਜ਼ ਨੂੰ ਟਰਾਫੀਆਂ ਵੰਡੀਆਂ ਗਈਆਂ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੈਂਬਰ ਡਾ. ਜਗਦੀਪਕ ਸਿੰਘ, ਸ੍ਰ.ਹਰਜੀਤ ਸਿੰਘ ਅਰੋੜਾ, ਸ੍ਰੀਮਤੀ ਪ੍ਰੀਤਇੰਦਰ ਕੌਰ, ਮਿ. ਬਿੱਲਾ ਕੋਹਲੀ, ਮਿ. ਸ਼ਾਮ ਕੋਹਲੀ, ਸ੍ਰੀਮਤੀ ਨਰਿੰਦਰ ਕੌਰ ਕੋਹਲੀ, ਮਿਸਜ਼. ਆਸ਼ਾ ਸੈਣੀ , ਸ੍ਰ. ਜਤਿੰਦਰ ਸੈਣੀ, ਸ਼?ਰੀ ਵਿਕਰਮ ਕੋਹਲੀ, ਸ਼?ਰੀ ਸ਼ਾਮ ਕੋਹਲੀ,ਸ਼?ਰੀ ਚੰਦਰ ਕੋਹਲੀ, ਸ੍ਰੀ ਨਰਿੰਦਰ ਕੋਹਲੀ, ਡਾ. ਪਰਮਿੰਦਰ ਕੌਰ ਸੈਣੀ, ਡਾ. ਗੁਰਮਨਜੀਤ ਕੌਰ, ਸ਼?ਰੀ ਗਿਰਧਾਰੀ ਲਾਲ ਸੈਣੀ, ਸ਼?ਰੀ ਅਜ਼ਾਦ ਕੋਹਲੀ, ਸੁਸ਼ਮਿਤਾ ਕੋਹਲੀ, ਕਬੀਰ ਕੋਹਲੀ, ਉਦੈ ਸਿੰਘ ਸੈਣੀ, ਮਿਹਰਾਜ ਸਿੰਘ ਸੈਣੀ, ਸ੍ਰ. ਮਨੋਹਰ ਸਿੰਘ ਸੈਣੀ, ਚੰਦਰ ਮੋਹਨ ਸੈਣੀ, ਹਰਦੀਪ ਸੈਣੀ, ਰਾਜਕੁਮਾਰ ਸੈਣੀ, ਸ੍ਰ. ਰਜਿੰਦਰ ਸਿੰਘ, ਰੰਗਾ ਸਿੰਘ ਪਹਿਲਵਾਨ, ਸ੍ਰ. ਬਲਵਿੰਦਰ ਸਿੰਘ, ਪਿੰਗਲਵਾੜਾ ਸਕੂਲਾਂ ਦੇ ਅਧਿਆਪਕ, ਪ੍ਰਿੰਸੀਪਲ ਅਤੇ ਵੱਖ-ਵੱਖ ਬ੍ਰਾਂਚਾਂ ਦੇ ਇੰਚਾਰਜ ਆਦਿ ਹਾਜ਼ਰ ਸਨ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly