(ਸਮਾਜ ਵੀਕਲੀ)
ਤਾਰਿਆਂ ਛਾਵੇ ਖੂਬ ਵਰਾਇਆ,
ਕਰ ਦਲੀਲਾਂ ਸੀ ਸਮਝਾਇਆ।
ਰਾਤੀ ਕੀਤੇ ਪੱਕੇ ਵਾਦੇ,
ਦਿਨ ਚੜਦੇ ਸਭ ਹੋ ਗਏ ਢੇਰ,
ਮਨ ਹਰਾਮੀ, ਹੁੱਜਤਾਂ ਦੇ ਢੇਰ।
ਚਾਰੇ ਪਾਸੇ ਰਹਿੰਦਾ ਭਾਉਦਾ,
ਪਾਰ ਬ੍ਰਹਿਮੰਡ ਫਿਰੇ ਚੱਕਰ ਲਾਉਦਾ।
ਪਲ ਵਿਚ ਹੀ ਏ ਰੰਗ ਬਦਲਦਾ,
ਇੱਕ ਛਿਣ ਦੀ ਨਾ ਲਾਵੇ ਦੇਰ,
ਮਨ ਹਰਾਮੀ,ਹੁੱਜਤਾਂ ਦੇ ਢੇਰ।
ਸ਼ੇਖ਼ ਚਿੱਲੀ ਦੇ ਮਹਿਲ ਉਸਾਰੇ,
ਆਟਾ ਦਲੀਆ ਹੋ ਜਾਣ ਸਾਰੇ,
ਥੁੱਕੀ ਵੜੇ ਪਕਾਉਦਾ ਰਹਿੰਦਾ,
ਯਤਨ ਕਰੇ ਨਾ ਲਾਵੇ ਲਾਰੇ।
ਅਮਲਾਂ ਬਿਨ ਨਹੀ ਪੂਰੀ ਪੈਣੀ,
ਨਾਸਮਝ ਨੂੰ ਰਹੀ ਆ ਘੇਰ।
ਮਨ ਹਰਾਮੀ, ਹੁੱਜਤਾਂ ਦੇ ਢੇਰ।
ਕਦੇ ਖੁਸ਼,ਕਦੇ ਸੋਗੀ ਹੁੰਦਾ,
ਕਦੇ ਸਾਧ, ਕਦੇ ਜੋਗੀ ਹੁੰਦਾ।
ਉਪਰਾਮ ਹੋਵੇ ਛੱਡੇ ਦੁਨੀਆਂ ਸਾਰੀ,
ਜੈਸੇ ਜਲ ਵਿੱਚ ਕਮਲ ਅਲੇਪ।
ਮਨ ਹਰਾਮੀ, ਹੁੱਜਤਾਂ ਦੇ ਢੇਰ।
ਸਤਨਾਮ ਕੌਰ ਤੁਗਲਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly