ਸਰੀਰਕ ਸਿੱਖਿਆ ਐਸੋਸੀਏਸ਼ਨ (ਕਪੂਰਥਲਾ) ਦੇ ਅਧਿਆਪਕਾਂ ਦੀ ਅਹਿਮ ਮੀਟਿੰਗ ਆਯੋਜਿਤ

ਸੀ ਐਂਡ ਵੀ ਕੇਡਰ ਦੇ ਗਰੇਡ ਘਟਾਉਣ ਦੇ ਤੁਗਲਕੀ ਫੈਸਲੇ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ -ਕੁਲਬੀਰ ਕਾਲੀ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਜ਼ਿਲ੍ਹੇ ਦੇ ਸਮੁੱਚੇ ਸਰੀਰਕ ਸਿੱਖਿਆ ਅਧਿਆਪਕਾਂ ਦੇ ਪੀ ਟੀ ਆਈ  ਗ੍ਰੇਡ ਪੇ ਦੇ ਸਬੰਧੀ ਚੱਲ ਰਹੇ ਸੰਘਰਸ਼ ਸੰਬੰਧੀ  ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਸਰੀਰਕ ਸਿੱਖਿਆ ਐਸੋਸੀਏਸ਼ਨ (ਕਪੂਰਥਲਾ) ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਾਲੀ ਦੀ ਪ੍ਰਧਾਨਗੀ ਹੇਠ ਹੰਗਾਮੀ ਮੀਟਿੰਗ ਹੋਈ। ਮੀਟਿੰਗ ਦੌਰਾਨ ਕਾਫੀ ਵਿਚਾਰ ਚਰਚਾ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ 2 ਦਸੰਬਰ 2024 ਦਿਨ ਸੋਮਵਾਰ ਡੀਪੀਆਈ ਦਫਤਰ ਮੋਹਾਲੀ ਵਿਖੇ ਸਟੇਟ ਬਾਡੀ ਵੱਲੋਂ ਜੋ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਸ ਵਿੱਚ ਜ਼ਿਲ੍ਹਾ ਕਪੂਰਥਲਾ ਦੀ ਇਕਾਈ ਵੱਲੋਂ ਭਰਵੀ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਾਲੀ ਨੇ ਕਿਹਾ ਕਿ ਪੰਜਵੇਂ ਪੇ ਕਮਿਸ਼ਨ ਅਨੁਸਾਰ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਪੰਜਾਬ ਦੇ ਸਾਰੀ ਸਰਕਾਰੀ ਏਡਿਡ ਸਕੂਲਾਂ ਦੇ ਖਿਲਾਫ ਨੂੰ ਸੋਧੇ ਗ੍ਰੇਡ ਦਿੱਤੇ ਸਨ । ਜਿਸ ਵਿੱਚ ਸੀਂ ਐਂਡ ਵੀ ਨੂੰ ਗ੍ਰੇਡ ਪੇ 3200 ਦਿੱਤੀ ਗਈ । ਮਗਰੋਂ ਪੇ ਕਮਿਸ਼ਨ ਦੀ ਸੋਧੀ ਰਿਪੋਰਟ ਅਕਤੂਬਰ  2011 ਤੋਂ ਲੈਕਚਰ ਮਾਸਟਰ ਕੇਡਰ  ਸੀ ਐਡ ਵੀ ਤੇ ਜੇ ਬੀ ਟੀ ਦੇ ਸੋਧੇ ਗ੍ਰੇਡ ਜਾਰੀ ਕੀਤੇ । ਜਿਸ ਵਿੱਚ ਸੀ ਐਂਡ ਵੀ ਕੇਡਰ ਨੂੰ 4400 ਗ੍ਰੇਡ ਦਿੱਤਾ ਗਿਆ। 2012 ਤੋਂ 2017 ਤੱਕ ਅਕਾਲੀ ਸਰਕਾਰ ਤੇ 2017 ਤੋਂ 2022 ਕਾਂਗਰਸ ਸਰਕਾਰ ਦੇ ਸਮੇਂ ਇਹ ਕੇਡਰ 4400 ਗ੍ਰੇਡ ਪੇ ਨਾਲ ਤਨਖਾਹ ਲੈਂਦਾ ਸੀ। ਜੋ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਪਹਿਲੇ ਦੋ ਸਾਲ ਦੀ ਟਰਮ ਵਿੱਚ ਵੀ ਇਹਨਾਂ ਨੂੰ 4400 ਗ੍ਰੇਡ ਪੇ ਨਾਲ ਤਨਖਾਹ ਮਿਲਦੀ ਰਹੀ। ਪਰ ਵਿਭਾਗ ਨੇ ਬਿਨਾਂ ਅਧਿਆਪਕਾਂ ਦਾ ਪੱਖ ਸੁਣੇ ਕੋਰਟ ਕੇਸਾਂ ਦੀ ਅਣਦੇਖੀ ਕਰ ਗ੍ਰੇਡ 4400 ਤੋਂ ਘਟਾ ਕੇ 3200 ਕਰ ਦਿੱਤਾ ਤੇ ਰਿਕਵਰੀ ਕਰਨ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਤੁਗਲਕੀ ਫ਼ੈਸਲੇ ਵਿਰੁੱਧ ਡਟ ਕੇ ਸਘੰਰਸ਼ ਕੀਤਾ ਜਾਵੇਗਾ। ਉਹਨਾਂ ਜ਼ਿਲ੍ਹੇ ਦੇ ਸਮੁੱਚੇ ਪੀ ਟੀ ਆਈ ਅਧਿਆਪਕਾਂ ਨੂੰ  2 ਦਸੰਬਰ ਨੂੰ ਵੱਡੀ  ਗਿਣਤੀ ਵਿੱਚ ਕਾਫਲੇ ਦੇ ਰੂਪ ਵਿੱਚ ਮੁਹਾਲੀ ਵਿਖੇ ਧਰਨੇ ਵਿੱਚ ਸ਼ਾਮਿਲ ਹੋਣ।ਇਸ ਮੌਕੇ ਤੇ ਸਰਬਦੀਪ ਸਿੰਘ, ਹਰਪ੍ਰੀਤ ਪਾਲ ਸਿੰਘ, ਅਜੀਤ ਪਾਲ ਸਿੰਘ, ਜਤਿੰਦਰ ਸਿੰਘ, ਜਗਦੀਪ ਸਿੰਘ, ਕੁਲਬੀਰ ਸਿੰਘ ,ਪਲਵਿੰਦਰ ਸਿੰਘ, ਜਸਵੰਤ ਸਿੰਘ, ਪਰਮਜੀਤ ਸਿੰਘ, ਸ਼ੁਭਾਸ਼ ਚੰਦਰ, ਸਾਜਨ ਕੁਮਾਰ, ਰਕੇਸ਼ ਕੁਮਾਰ, ਮਨਦੀਪ ਕੌਰ, ਕਰਮਜੀਤ ਕੌਰ ,ਨਵਨੀਤ ਕੌਰ, ਨਿਧੀ ਸੈਣੀ , ਗਗਨਦੀਪ ਕੌਰ, ਮਨਦੀਪ ਕੌਰ, ਕੰਵਲਪ੍ਰੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਉੱਘੇ ਟਰਾਂਸਪੋਰਟਰ ਗੁਰਦੀਪ ਸਿੰਘ ਕਾਲੜਾ ਦਾ ਅਮਰੀਕਾ ਵਿੱਚ ਨਿੱਘਾ ਸੁਆਗਤ
Next articleਸਿਰਜਣਾ ਕੇਂਦਰ ਦੁਆਰਾ ਪੁਸਤਕ”ਜੈੱਮਜ਼ ਆਫ਼ ਸਿੱਖਿਜ਼ਮ” ਤੇ ਵਿਚਾਰ ਚਰਚਾ