HOME ਫੂਲੇ ਅੰਬੇਡਕਰੀ ਵਿਚਾਰਧਾਰਾ ਦੇ ਮਹਾਨ ਪੈਰੋਕਾਰ : ਮਾਣਯੋਗ ਭਗਤ ਰਾਮ ਸਾਂਪਲਾ

ਫੂਲੇ ਅੰਬੇਡਕਰੀ ਵਿਚਾਰਧਾਰਾ ਦੇ ਮਹਾਨ ਪੈਰੋਕਾਰ : ਮਾਣਯੋਗ ਭਗਤ ਰਾਮ ਸਾਂਪਲਾ

ਸਮਾਜ ਵੀਕਲੀ ਯੂ ਕੇ

11 ਮਈ ਦਾ ਦਿਨ ਇਤਿਹਾਸ ਦੇ ਪੰਨਿਆਂ ’ਤੇ ਹਮੇਸ਼ਾ ਉਦਾਸੀ ਭਰਿਆ ਰਹੇਗਾ, ਜਦੋਂ ਫੂਲੇ-ਅੰਬੇਡਕਰੀ ਵਿਚਾਰਧਾਰਾ ਦੇ ਧਾਰਨੀ, ਆਪਣੇ ਪੁਰਖਿਆਂ ਦੇ ਮਿਸ਼ਨ ਦੇ ਪਹਿਰੇਦਾਰ, ਸੰਘਰਸ਼ੀਲ ਯੋਧੇ ਮਾ. ਭਗਤ ਰਾਮ ਸਾਂਪਲਾ ਜੀ ਸਾਡੇ ਵਿੱਚ ਸਰੀਰਕ ਰੂਪ ਵਿੱਚ ਚਲੇ ਗਏ|।ਉਨ੍ਹਾਂ ਨੇ ਪੂਰੀ ਜ਼ਿੰਦਗੀ ਸਮਾਜ ਦੇ ਭਲੇ ਅਤੇ ਕਲਿਆਣ ਲਈ ਕੁਰਬਾਨ ਕਰ ਦਿੱਤੀ| ਬਾਬਾ ਸਾਹਿਬ ਦੇ ਮਿਸ਼ਨ ਅਤੇ ਕਾਰਵਾਂ ਨੂੰ ਭਾਰਤ ਵਿੱਚ ਹੀ ਨਹੀਂ ਦੇਸ਼ਾਂ-ਵਿਦੇਸ਼ਾਂ ਵਿੱਚ ਵੱਡੇ ਪੱਧਰ ਤੇ ਪ੍ਰਚਾਰਿਆ ਅਤੇ ਪ੍ਰਸਾਰਿਆ|।ਮੇਰਾ ਸਾਂਪਲਾ ਜੀ ਨਾਲ ਮਿਲਾਪ 2012 ਵਿੱਚ ਹੋਇਆ, ਜਦੋਂ ਬੀਰ ਸਿੰਘ ਬਹੋਤ (ਦਿੱਲੀ) ਨੇ ਫੋਨ ਕੀਤਾ ਕਿ ਤੁਹਾਡੇ ਜਲੰਧਰ ਦੇ ਬਹੁਤ ਹੀ ਉੱਘੇ ਮਿਸ਼ਨਰੀ ਲੇਖਕ ਮਾ. ਬੀ.ਆਰ. ਸਾਂਪਲਾ ਜੀ ਜੋ ਹੁਣ ਇੰਗਲੈਂਡ ਵਿੱਚ ਰਹਿੰਦੇ ਹਨ, ਜਦੋਂ ਉਹ ਆਉਣ ਤਾਂ ਉਨ੍ਹਾਂ ਵਲੋਂ ਲਿਖੀ ਕਿਤਾਬ ‘ਡਾ. ਅੰਬੇਡਕਰ ਅਤੇ ਪੰਜਾਬ’ ਜ਼ਰੂਰ ਲੈ ਲੈਣਾ ਅਤੇ ਨਾਲ ਹੀ ਮਿਸ਼ਨ ਬਾਰੇ ਜਾਣਕਾਰੀ ਹਾਸਿਲ ਕਰਨਾ| ਸੋ, ਜਦੋਂ ਮੈਂ ਸੋਫੀ ਪਿੰਡ ਬ੍ਰਾਹਮ ਦਾਸ ਮਾਰਗ ਤੇ ਉਨ੍ਹਾਂ ਨੂੰ ਮਿਲਣ ਗਿਆ, ਉਸ ਸਮੇਂ ਰਸਤਾ ਟੋਏ ਖੱਡਿਆ ਵਾਲਾ ਸੀ| ਮੈਂ ਬੜੀ ਮੁਸ਼ਕਲ ਨਾਲ ਪਹੁੰਚਿਆ ਤਾਂ ਸਾਂਪਲਾ ਜੀ ਨਹੀਂ ਮਿਲੇ| ਪੰ੍ਰਤੂ ਉੱਥੇ ਸੱਤਾਤਿਸ ਬੁੱਧ ਵਿਹਾਰ ਅਤੇ ਗ਼ਰੀਬਾਂ ਤੇ ਬੇਸਹਾਰਿਆਂ ਲਈ ਆਪਣੇ ਪਿਤਾ ਜੀ ਦੀ ਯਾਦ ਵਿੱਚ ਬਣੇ ‘ਚਾਨਣ ਰਾਮ ਸਾਂਪਲਾ ਹਸਪਤਾਲ’ ਦੇਖ ਕੇ ਮਨ ਬਾਗ਼ੋਬਾਗ਼ ਹੋ ਗਿਆ ਅਤੇ ਸਾਂਪਲਾ ਜੀ ਦੀ ਦੂਰ ਦ੍ਰਿਸ਼ਟੀ ਮਿਸ਼ਨ ਪ੍ਰਤੀ ਭਾਵਨਾ ਅਤੇ ਮਾਨਵਤਾ ਦੀ ਝਲਕ ਸਾਫ਼ ਨਜ਼ਰ ਆ ਰਹੀ ਸੀ|।ਜਦੋਂ ਉਹ ਆਏ ਮੈਂ ਮਿਲਣ ਵੀ ਇੱਛਾ ਜ਼ਾਹਿਰ ਕੀਤੀ, ਫੋਨ ਕੀਤਾ ਤਾਂ ਉਨ੍ਹਾਂ ਸਹੀ ਤਰੀਕੇ ਨਾਲ ਨਹੀਂ ਪਹਿਚਾਣਿਆ| ਖ਼ੈਰ ਮੇਰੇ ਪਰਮ ਮਿੱਤਰ ਟੇਕ ਚੰਦ ਜੀ ਨਾਲ ਗੱਲਬਾਤ ਸਾਂਝੀ ਕੀਤੀ ਕਿ ਉਨਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਤੁਲਸੀ ਦਾਸ ਜੀ ਜੋ ਰੇਲ ਕੋਚ ਫੈਕਟਰੀ ਵਿਖੇ ਕੰਮ ਕਰਦੇ ਸੀ, ਉਨ੍ਹਾਂ ਦੇ ਜ਼ਰੀਏ ਸੰਪਰਕ ਕਰੋ|।ਬੱਸ ਫਿਰ ਕੀ ਸੀ ਸਾਂਪਲਾ ਜੀ ਦੇ ਜੀਵਨ ਦੇ ਅੰਤ ਤੱਕ ਪਿਤਾ ਪੁੱਤਰ ਦੀ ਤਰ੍ਹਾਂ ਰਿਸ਼ਤਾ ਨਿਭਿਆ| ਉਨ੍ਹਾਂ ਵਲੋਂ ਦਿੱਤੇ ਵਿਚਾਰਾਂ ਅਤੇ ਮਿਸ਼ਨ ਪ੍ਰਤੀ ਭਾਵਨਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ|।ਉਨ੍ਹਾਂ ਨਾਲ ਬਹੁਤ ਵਾਰ ਵਿਚਾਰ ਕਰਦੇ ਹੋਏ ਦੇ ਗੱਲਾਂ ਬਹੁਤ ਯਾਦ ਆਉਂਦੀਆਂ ਹਨ, ਪਹਿਲੀ ਵਾਰ ਜਦੋਂ ਮਿਲੇ ਤਾਂ ਮੈਨੂੰ ਪੁੱਛਿਆ ਕਿ ਤੁਸੀਂ ਕਿੰਨੇ ਭਰਾ ਹੋ| ਮੈਂ ਗਿਣਤੀ ਦੱਸੀ ਤਾਂ ਉਨ੍ਹਾਂ ਕਿਹਾ ਕਿ ਵਿਚਾਰ ਜਿਨ੍ਹਾਂ ਨਾਲ ਮਿਲਦੇ ਹਨ ਤਾਂ ਉਹ ਹੀ ਅਸਲ ਵਿੱਚ ਤੁਹਾਡੇ ਭਰਾ ਹੁੰਦੇ ਹਨ|।ਆਪਾਂ ਬਾਬਾ ਸਾਹਿਬ ਦੇ ਪੈਰੋਕਾਰ ਆਪਸ ਵਿੱਚ ਭਰਾ ਹਾਂ|।ਦੂਸਰੀ ਵਾਰ ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਮਿਸ਼ਨ ਪਵਿੱਤਰ ਹੈ, ਜੋ ਇਸਨੂੰ ਈਮਾਨਦਾਰੀ ਅਤੇ ਸੱਚੀ ਨਿੱਸ਼ਠਾ ਨਾਲ ਅੱਗੇ ਵਧਾਏਗਾ ਤਾਂ ਉਹ ਹਮੇਸ਼ਾ ਤਰੱਕੀ ਕਰੇਗਾ| ਤੁਸੀਂ ਅਤੇ ਤੁਹਾਡਾ ਪਰਿਵਾਰ, ਬੱਚੇ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਅਤੇ ਕਿਤਾਬਾਂ ਪੜ੍ਹ ਕੇ ਲਿਖਣ ਦਾ ਕੰਮ ਵੀ ਕਰਨਾ|

ਇਕ ਅਭੁੱਲ ਯਾਤਰਾ ‘ਬੁੱਧ ਧੱਮ ਯਾਤਰਾ’ ਅਸੀਂ ਇਕੱਠਿਆਂ ਕੀਤੀ| ਜਿਨ੍ਹਾਂ ਵਿੱਚ ਮਨਜੀਤ ਸਿੰਘ, ਟੇਕ ਚੰਦ, ਨਿਰਵੈਰ ਸਿੰਘ, ਮੈਂ ਅਤੇ ਸਮੂਹ ਪਰਿਵਾਰਾਂ ਨੇ ਬੁੱਧ ਦੇ ਤੀਰਥ ਸਥਲਾਂ ਦੇ ਦਰਸ਼ਨ ਕੀਤੇੇ ਜੋ ਕਿ ਹਮੇਸ਼ਾ ਦਿਲ ਦੀਆਂ ਗਹਿਰਾਈਆਂ ਨੂੰ ਛੂਹਦੇ ਰਹਿਣਗੇ| ਯਾਤਰਾ ਦੌਰਾਨ ਬੁੱਧ ਵਲੋਂ ਸਥਾਪਿਤ ਗਿਆਨ ਦੀਆਂ ਯੂਨੀਵਰਸਿਟੀਆਂ ਜੋ ਅੱਜ-ਕੱਲ੍ਹ ਖੰਡਰ ਬਣ ਗਏ ਹਨ, ਦੇਖ ਕੇ ਸਾਂਪਲਾ ਜੀ ਅਤੇ ਸਮੂਹ ਮੈਂਬਰਾਂ ਦਾ ਮਨ ਭਾਵੁਕ ਹੋ ਗਿਆ ਸੀ, ਜੋ ਕਿਸੇ ਸਮੇਂ ਸਿੱਖਿਆ ਦੇ ਕੇਂਦਰ ਬਿੰਦੂ ਸਨ|।ਉਨ੍ਹਾਂ ਨੇ 80 ਦੇ ਕਰੀਬ ਮਿਸ਼ਨਰੀ ਕਿਤਾਬਾਂ ਲਿਖੀਆਂ ਜੋ ਕਿ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹਨ|

ਉਨ੍ਹਾਂ ਵਲੋਂ ਲਿਖਿਆ ਇਕ ਟਰੈਕਟ ਮੈਂ ਛਪਵਾਇਆ| ‘ਆਪਣਿਆਂ ਤੋਂ ਸਾਵਧਾਨ’ ਜਿਹੜਾ ਕਿ ਉਨ੍ਹਾਂ ਦੀ ਜ਼ਿੰਦਗੀ ਲਈ ਸੱਚ ਸਾਬਤ ਹੋਇਆ| ਜ਼ਿੰਦਗੀ ਦੇ ਅਖ਼ੀਰਲੇ ਸਾਲਾਂ ਅਤੇ ਦਿਨਾਂ ਵਿੱਚ ਬਹੁਤ ਹੀ ਪ੍ਰੇਸ਼ਾਨ ਅਤੇ ਦੁਖੀ ਰਹੇ| ਕੁਝ ਆਪਣਿਆਂ ਨੇ ਹੀ ਧੋਖਾ ਦਿੱਤਾ ਅਤੇ ਮਿਸ਼ਨ ਲਈ ਸਥਾਪਿਤ ਕੇਂਦਰਾਂ ਨੂੰ ਹਥਿਆਉਣ ਦਾ ਯਤਨ ਕੀਤਾ|

ਸੋ, ਮੈਂ ਆਲ ਇੰਡੀਆਂ ਐੱਸ.ਸੀ./ਐੱਸ.ਟੀ. ਰੇਲਵੇ ਐਸੋਸੀਏਸ਼ਨ ਦੀ ਸਮੂਹ ਟੀਮ, ਮੈਂਬਰਾਂ, ਸੱਜਣਾਂ ਅਤੇ ਮਿੱਤਰਾਂ ਵਲੋਂ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਅਤੇ ਵਾਅਦਾ ਕਰਦਾ ਹਾਂ ਕਿ ਸਾਂਪਲਾ ਵਰਗੇ ਈਮਾਨਦਾਰ, ਨਿਸ਼ਠਾਵਾਨ ਯੋਧਿਆਂ ਦੀ ਕੁਰਬਾਨੀ ਸਦਕਾ ਹੀ ਬਾਬਾ ਸਾਹਿਬ ਦਾ ਕਾਰਵਾਂ ਅੱਗੇ ਵਧਿਆ þ ਅਤੇ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਬਾਬਾ ਸਾਹਿਬ ਦੇ ਕਾਰਵਾਂ ਨੂੰ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣ ਲਈ ਦਿਨ-ਰਾਤ ਕੰਮ ਕਰਦੇ ਰਹਾਂਗੇ|

ਮਾਨਯੋਗ ਭਗਤ ਰਾਮ ਸਾਂਪਲਾ ਜੀ ਦਾ ਅੰਤਿਮ ਸੰਸਕਾਰ 1-6-2026 ਨੂੰ ਬੁੱਧਿਸਟ ਰੀਤੀ-ਰਿਵਾਜ਼ਾਂ ਅਨੁਸਾਰ ਐਲਡਰਸ਼ਾਟ, ਇੰਗਲੈਡ ਵਿਖੇ ਕੀਤਾ ਗਿਆ| ਇਸ ਮੌਕੇ ਭਗਤ ਰਾਮ ਸਾਂਪਲਾ ਦੇ ਜੱਦੀ ਘਰ ਸੋਫੀ ਪਿੰਡ, ਜ਼ਿਲ੍ਹਾ ਜਲੰਧਰ ਦੇ ਨਗਰ ਨਿਵਾਸੀਆਂ ਵਲੋਂ ਸ਼ਰਧਾਂਜਲੀ ਸਭਾ ਕੀਤੀ ਗਈ ਅਤੇ ਆਪਣੇ ਹਰਮਨ ਪਿਆਰੇ ਜੁਝਾਰੂ ਅੰਬੇਡਕਰੀ ਸਾਥੀ ਨੂੰ ਸ਼ਰਧਾਂਜਲੀਆਂ ਦਿੱਤੀਆ ਗਈਆ, ਜਿਨ੍ਹਾਂ ਵਿੱਚ ਇੰਜ. ਜੀਤ ਸਿੰਘ (ਰੇਲ ਕੋਚ ਫੈਕਟਰੀ, ਕਪੂਰਥਲਾ), ਐਡਵੋਕੇਟ ਹਰਭਜਨ ਸਾਂਪਲਾ, ਗੁਰਮੀਤ ਲਾਲ ਸਾਂਪਲਾ, ਧਰਮ ਪਾਲ ਲੀਲ, ਪ੍ਰਿਤਪਾਲ ਸਿੰਘ, ਚਮਨ ਸਾਂਪਲਾ ਅਤੇ ਹੋਰ ਹਾਜ਼ਰ ਸਨ|

ਜੈ ਭੀਮ – ਜੈ ਭਾਰਤ

ਇੰਜ. ਜੀਤ ਸਿੰਘ
ਜ਼ੋਨਲ ਪ੍ਰਧਾਨ, ਆਲ ਇੰਡੀਆ ਐੱਸ.ਸੀ./ਐੱਸ.ਟੀ. ਐਸੋਸੀਏਸ਼ਨ
ਰੇਲ ਕੋਚ ਫੈਕਟਰੀ, ਕਪੂਰਥਲਾ, ਪੰਜਾਬ (ਭਾਰਤ)
ਪ੍ਰਧਾਨ, ਭਾਰਤੀ ਸਮਾਜ ਨਿਰਮਾਣ ਸੰਘ (ਪੰਜਾਬ ਸ਼ਾਖਾ)

Previous articleਅਮਰੀਕਾ ਭਾਰਤ ਸਮੇਤ 60 ਦੇਸ਼ਾਂ ‘ਤੇ ਨਵੇਂ ਟੈਰਿਫ ਲਗਾਉਣ ਦੀ ਤਿਆਰੀ ਕਰ ਰਿਹਾ ਹੈ; USTR ਨੇ ਪ੍ਰਸਤਾਵ ਜਾਰੀ ਕੀਤਾ
Next articleਸ਼੍ਰੀ ਪੰਕਜ ਜੈਨ ਸ਼੍ਰੀ ਮਹਾਂਵੀਰ ਜੈਨ ਯੁਵਕ ਮੰਡਲ ਨਵਾਂਸ਼ਹਿਰ ਦੇ ਦੁਬਾਰਾ ਪ੍ਰਧਾਨ ਚੁਣੇ ਗਏ