ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)- ਸਥਾਨਕ ਕਸਬਾ ਅੱਪਰਾ ਵਿਖੇ ਫੂਲੇ ਭਾਰਤੀ ਅੰਦੋਲਨ ਫਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਕਸ਼ਯਪ ਅੱਪਰਾ ਦੀ ਅਗਵਾਈ ਹੇਠ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਅਤੇ ਮਹਾਤਮਾ ਜੋਤੀ ਰਾਓ ਫੂਲੇ ਦਾ ਪ੍ਰੀਨਿਰਵਾਣ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਫੂਲੇ ਭਾਰਤੀ ਮੂਵਮੈਂਟ ਫਰੰਟ ਪੰਜਾਬ ਇਸ ਮੌਕੇ ਗੋਲਡੀ ਨਾਹਰ ਫਿਲੌਰ ਮੁਖੀ ਅੰਬੇਡਕਰ ਸ਼ਕਤੀ ਦਲ ਪੰਜਾਬ, ਅਨਿਲ ਹੰਸ ਪ੍ਰਧਾਨ ਭਾਰਤੀ ਮੂਲਨਿਵਾਸੀ ਮੁਕਤੀ ਮੋਰਚਾ, ਫਕੀਰ ਚੰਦ ਜਸਲ ਮੋਹਾਲੀ ਮੁਖੀ ਪਾਵਰ ਆਫ ਸੋਸ਼ਲ ਯੂਨਿਟੀ, ਬਲਵੀਰ ਸਿੰਘ ਭਾਰਸਿੰਘਪੁਰੀ, ਲਲਿਤ ਅੰਬੇਡਕਰ ਐਡਵੋਕੇਟ, ਕ੍ਰਿਪਾਲ ਸਿੰਘ ਪਾਲੀ ਸਰਪੰਚ ਛੋਕਰਾਂ, ਬਲਵਿੰਦਰ ਸ਼ੀਰਾ ਮੂਨਰੋ, ਡਾ. ਗੋਲਡੀ ਦਾਦਰਾ, ਮੁਕੇਸ਼ ਦਾਦਰਾ, ਬਲਵਿੰਦਰ ਬਾਹਰੀ, ਸਰਪੰਚ ਵਿਨੈ ਅੱਪਰਾ, ਦੀਪਕ ਨਾਹਰ, ਤਿਲਕ ਰਾਜ, ਕੁਲਦੀਪ ਸਿੰਘ ਜੌਹਲ ਪੰਚਾਇਤ ਮੈਂਬਰ, ਰੂਪ ਲਾਲ ਪੰਚਾਇਤ ਮੈਂਬਰ, ਹਰਜੀਤ ਸਿੰਧੂ ਪੰਚਾਇਤ ਮੈਂਬਰ, ਇੰਦਰਜੀਤ ਸਹੋਤਾ, ਗੁਰਪਾਲ ਸਿੰਘ ਸਹੋਤਾ, ਹਰਸਾਹਿਬ ਸਿੰਘ ਨੇ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਅਤੇ ਮਹਾਤਮਾ ਜੋਤੀ ਦੇ ਜੀਵਨ, ਸੋਚ ਅਤੇ ਕਾਰਜਾਂ ਬਾਰੇ ਚਰਚਾ ਕੀਤੀ | ਉਨਾਂ ਫੂਲੇ ਜੀ ਦੇ ਫਲਸਫੇ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗਾਇਕ ਉਸਤਾਦ ਸੁੱਚਾ ਸਾਬਰੀ ਅਤੇ ਗਾਇਕ ਬਾਲੀ ਹਰੀਪੁਰ ਨੇ ਬਾਬਾ ਸਾਹਿਬ ਅਤੇ ਮਹਾਤਮਾ ਜੋਤੀ ਰਾਓ ਫੂਲੇ ਦੇ ਜੀਵਨ ਬਾਰੇ ਗੀਤ ਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਬਾਬਾ ਸਾਹਿਬ ਅਤੇ ਜੋਤ ਰਾਓ ਫੂਲੇ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਭਾਰਤੀ ਅੰਦੋਲਨ ਫਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਕਸ਼ਯਪ ਅੱਪਰਾ ਨੇ ਕਿਹਾ ਕਿ ਫਰੰਟ ਮੰਗ ਕਰਦਾ ਹੈ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਇਸ ਮੌਕੇ ਚਾਹ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly