ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਥਾਣਾ ਫਿਲੌਰ ਦੀ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿਮ ਦੇ ਤਹਿਤ ਅੱਪਰਾ ਤੋਂ ਦੋ ਨਸ਼ਾ ਤਸਕਰਾਂ ਨੂੰ 101 ਨਸ਼ੀਲੇ ਕੈਪਸੂਲਾਂ ਸਮੇਤ ਗਿਫਤਾਰ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ ਫਿਲੌਰ ਸ. ਸਰਵਣ ਸਿੰਘ ਬੱਲ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਥਾਣਾ ਮੁਖੀ ਫਿਲੌਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਦੋ ਨਸ਼ਾ ਤਸਕਰਾਂ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਇੰਦਰਜੀਤ ਸਿੰਘ ਤੇ ਸੁਰਜੀਤ ਸਿੰਘ ਉਰਫ ਰਾਜਾ ਪੁੱਤਰ ਸੁੱਚਾ ਰਾਮ ਦੋਵੇਂ ਵਾਸੀ ਪਿੰਡ ਮੋਂਰੋਂ ਨੇੜੇ ਅੱਪਰਾ ਥਾਣਾ ਫਿਲੌਰ ਨੂੰ 101 ਨਸ਼ੀਲੇ ਕੈਪਸੂਲ ਮਾਰਕਾ ਸਪਾਸਮੈੱਡ ਬਰਾਮਦ ਕੀਤੇ ਹਨ | ਕਥਿਤ ਦੋਸ਼ੀਆਂ ਦੇ ਖਿਲਾਫ਼ ਥਾਣਾ ਫਿਲੌਰ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 22-61-85 ਤਹਿਤ ਮਕੱਦਮਾ ਦਰਜ ਕਰ ਲਿਆ ਹੈ | ਡੀ.ਐੱਸ. ਪੀ ਫਿਲੌਰ ਨੇ ਅੱਗੇ ਦੱਸਿਆ ਕਿ ਉਕਤ ਦੋਸ਼ੀ ਵੱਖ ਵੱਖ ਥਾਵਾਂ ਤੋਂ ਵੱਖ ਵੱਖ ਸਾਧਨਾਂ ‘ਤੇ ਨਸ਼ਾ ਖਰਦੀ ਕੇ ਫਿਲੌਰ ਇਲਾਕੇ ‘ਚ ਵੱਡੀ ਪੱਧਰ ‘ਤੇ ਵੇਚਦੇ ਸਨ, ਜਿਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


