*ਤਿੰਨ ਮਹਿਲਾਵਾਂ ਤੇ ਇੱਕ ਜਾਅਲੀ ਕੈਮਿਸਟ ਵੀ ਕਾਬ* ਨਸ਼ਾ ਤਸਕਰਾਂ ਦੀ ਤੋੜੀ ਕਮਰ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਫਿਲੌਰ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਹੋਈ ਮੁਹਿੰਮ ਦੌਰਾਨ ਤਿੰਨ ਮਹਿਲਾਵਾਂ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ ਫਿਲੌਰ ਸ. ਸਰਵਣ ਸਿੰਘ ਬੱਲ ਨੇ ਦੱਸਿਆ ਕਿ ਕਿ ਐੱਸ. ਐੱਚ ਓ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਨੇ ਨਸ਼ਿਆਂ ਦੇ ਖਿਲਾਫ਼ ਵਿਸ਼ੇਸ਼ ਚੈਕਿੰਗ ਦੌਰਾਨ ਵਰਨਾ ਗੱਡੀ ‘ਚ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ | ਉਨਾਂ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਧਰਮਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮੀਓਾਵਾਲ ਨੂੰ 30 ਨਸ਼ੀਲੀਆਂ ਗੋਲੀਆਂ ਐਂਟੀਜੋਲਮ ਆਈ. ਪੀ. 0.5 ਐੱਮ. ਜੀ ਤੇ 49 ਨਸ਼ੀਲੀਆਂ ਗੋਲੀਆਂ ਟਰਾਮਾਡੋਲ, ਜੋਤੀ ਪਤਨੀ ਬਲਵਿੰਦਰ ਕੁਮਾਰ ਵਾਸੀ ਗੰਨਾ ਪਿੰਡ ਨੂੰ 49 ਨਸ਼ੀਲੀਆਂ ਗੋਲੀਆਂ ਐਂਟੀਜੋਲਮ, ਪ੍ਰੀਤੀ ਪਤਨੀ ਦਵਿੰਦਰ ਪਾਲ ਵਾਸੀ ਮੱਗੋਪੱਟੀ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਨੂੰ 40 ਨਸ਼ੀਲੀਆਂ ਗੋਲੀਆਂ ਮਾਰਕਾ ਐਂਟੀਜੋਲਮ, ਤੇ ਮੋਨਿਕਾ ਪੁੱਤਰੀ ਬਲਿਹਾਰ ਰਾਮ ਵਾਸੀ ਪਿੰਡ ਸਮਰਾੜੀ ਨੂੰ 40 ਨਸ਼ੀਲੀਆਂ ਗੋਲੀਆਂ ਮਾਰਕਾ ਐਂਟੀਜੋਲਮ ਸਮੇਤ ਕਾਬੂ ਕੀਤਾ ਹੈ | ਡੀ. ਐੱਸ. ਪੀ ਬੱਲ ਨੇ ਅੱਗੇ ਦੱਸਿਆ ਕਿ ਮੁਢਲੀ ਪੁੱਛਗਿੱਲ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀ ਧਰਮਿੰਦਰ ਸਿੰਘ ਕੋਲ ਕੋਈ ਵੀ ਕੈਮਿਸਟ ਦਾ ਲਾਇਸੰਸ ਨਹੀਂ ਹੈ ਤੇ ਉਹ ਪਿੰਡ ਲਾਂਦੜਾ ਵਿਖੇ ਕੈਮਿਸਟ ਦੀ ਦੁਕਾਨ ਕਰਦਾ ਹੈ | ਉਨਾਂ ਅੱਗੇ ਦੱਸਿਆ ਕਿ ਜੋਤੀ ਪਤਨੀ ਬਲਵਿੰਦਰ ਕੁਮਾਰ ਦੇ ਖਿਲਾਫ਼ ਪਹਿਲਾਂ ਹੀ ਨਸ਼ਾ ਵੇਚਣ ਦੇ 7 ਮੁਕੱਦਮੇ ਦਰਜ ਹਨ | ਕਥਿਤ ਦੋਸ਼ੀਆਂ ਦੇ ਖਿਲਾਫ਼ ਥਾਣਾ ਫਿਲੌਰ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 22-61-85 ਦੇ ਤਹਿਤ ਮੁਕੱਦਮਾ ਨੰਬਰ 44 ਦਰਜ ਕਰ ਲਿਆ ਗਿਆ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj