ਫਗਵਾੜਾ (ਸਮਾਜ ਵੀਕਲੀ) : ਇਥੋਂ ਦੇ ਮੁਹੱਲਾ ਸ਼ਿਵਪੁਰੀ, ਪੀਪਾਰੰਗੀ ਤੇ ਸ਼ਾਮ ਨਗਰ ਵਿੱਚ ਗੰਦੇ ਪੀਣ ਦੀ ਸਪਲਾਈ ਕਾਰਨ ਤਿੰਨ ਦਰਜਨ ਤੋਂ ਵੱਧ ਵਿਅਕਤੀ ਗੰਭੀਰ ਹਾਲਤ ਵਿੱਚ ਬਿਮਾਰ ਹੋ ਗਏ, ਈ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਮੁਹੱਲਾ ਵਾਸੀਆਂ ਦਾ ਦੋਸ਼ ਹੈ ਕਿ ਪੀਣ ਵਾਲਾ ਪਾਣੀ ਸਾਫ਼ ਨਹੀਂ ਹੈ ਤੇ ਜਿਸ ਕਾਰਨ ਲੋਕ ਬਿਮਾਰ ਹੋਏ ਹਨ ਤੇ ਲਗਾਤਾਰ ਲੋਕ ਬਿਮਾਰ ਹੋ ਕੇ ਸਿਵਲ ਹਸਪਤਾਲ ਪੁੱਜ ਰਹੇ ਹਨ। ਡਾਕਟਰਾਂ ਵਲੋਂ ਕੁੱਝ ਦੀ ਨਾਜ਼ੁਕ ਹਾਲਤ ਦੇਖਦਿਆ ਉਨ੍ਹਾਂ ਨੂੰ ਰੈੱਫ਼ਰ ਕੀਤਾ ਗਿਆ ਹੈ। ਉੱਧਰ ਸਿਹਤ ਵਿਭਾਗ ਵਲੋਂ ਮੁਹੱਲੇ ਵਿੱਚ ਡਾਕਟਰਾ ਦੀ ਟੀਮ ਤਾਇਨਾਤ ਕਰ ਦਿੱਤੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly