(ਸਮਾਜ ਵੀਕਲੀ)– ਮਹਿਜ਼ ਦੋ ਕੁ ਦਿਨਾਂ ਦੀ ਤਿਆਰੀ ਮਗਰੋਂ ਸਕੂਲ ਵਿੱਚ ਕਰਵਾਏ ਗਏ ਨਾਟਕ ਦੇ ਮੰਚਨ ਦੌਰਾਨ ਇਕ ਵਿਦਿਆਰਥੀ ਕਲਾਕਾਰ ਤੋਂ ਅਣਜਾਣੇ ਵਿਚ ਹੋਈ ਗਲਤੀ ਦਾ ਗੰਭੀਰ ਨੋਟਿਸ ਲੈਂਦਿਆਂ ਇਕ ਅਧਿਆਪਕ ਨੇ ਮੰਚ ਤੋਂ ਉਸ ਨੂੰ ਕਾਫ਼ੀ ਕੋਸਿਆ । ਜੱਜਮੈਂਟ ਦੌਰਾਨ ਜੱਜ ਨੇ ਨਤੀਜੇ ਦਾ ਐਲਾਨ ਕਰਦਿਆਂ ਉਸੇ ਵਿਦਿਆਰਥੀ ਨੂੰ ਸਰਵੋਤਮ ਕਲਾਕਾਰ ਐਲਾਨਦਿਆਂ ਆਖਿਆ ,”ਇਹ ਵਿਦਿਆਰਥੀ ਆਪਣੇ ਕਿਰਦਾਰ ਦੀ ਪੇਸ਼ਕਾਰੀ ਦੌਰਾਨ ਆਪਣੇ ਸੰਵਾਦ ਵਿੱਚ ਇਸ ਕਦਰ ਖੁਭਿਆ ਕਿ ਅਣਜਾਣੇ ਵਿਚ ਅਜਿਹੀ ਅੰਸ਼ਿਕ ਗਲਤੀ ਸਦਕਾ ਉਸ ਦੀ ਸਮੁੱਚੀ ਨਿਵੇਕਲੀ ਪੇਸ਼ਕਾਰੀ ਨੂੰ ਘਟਾ ਕੀ ਵੇਖਣ ਦੀ ਗੱਲ ਕੋਈ ਮਾਅਨਾ ਨਹੀਂ ਰੱਖਦੀ ”
ਅਧਿਆਪਕ ਦੇ ਲੈਕਚਰ ਨਾਲ ਉਸ ਵਿਦਿਆਰਥੀ ਦੇ ਚਿਹਰੇ ਤੇ ਪਸਰੀ ਨਮੋਸ਼ੀ ਤੇ ਉਦਾਸੀ ਨਾ ਕੇਵਲ ਤਾੜੀਆਂ ਦੀ ਗੂੰਜ ਵਿੱਚ ਅਲੋਪ ਹੋ ਗਈ ਬਲਕਿ ਨਿਰਪੱਖ ਜੱਜਮੈਂਟ ਉਸ ਕਲਾਕਾਰ ਵਾਸਤੇ ਪ੍ਰੇਰਨਾ, ਹੱਲਾਸ਼ੇਰੀ ਅਤੇ ਉਤਸ਼ਾਹ ਦਾ ਸਬੱਬ ਵੀ ਬਣੀ ।
ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ:95308-20106
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly