ਬੰਦੇ ਤੋਂ ਇਨਸਾਨ 

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਬੰਦੇ ਤੋਂ ਇਨਸਾਨ 
——————-
ਕੁੱਝ  ਐਸੀਆਂ  ਪੈੜਾਂ  ਪਾ ‘ਜਾ
ਕਿ  ਦੁਨੀਆਂ  ਯਾਦ  ਕਰੇ ।
ਭੁੱਲਿਆਂ ਨੂੰ ਰਾਹ ਦਿਖਲਾ ‘ਜਾ
ਕਿ  ਦੁਨੀਆਂ  ਯਾਦ  ਕਰੇ ।
ਪਹਿਲਾਂ ਅਸਲੀ ਬੰਦਾ ਬਣ ‘ਜਾ
ਤੂੰ  ਫ਼ਿਰ  ਇਨਸਾਨ  ਬਣੀਂ  ;
ਮਾਪਿਆਂ ਦਾ ਨਾਂ ਚਮਕਾਅ ‘ਜਾ
ਕਿ  ਦੁਨੀਆਂ  ਯਾਦ  ਕਰੇ  ।
ਜੋੜੀਆਂ ਜੱਗ ਥੋੜ੍ਹੀਆਂ , ਗਲ਼ ਨਰੜ ਵਥੇਰੇ
———————————————
ਤੇਰੇ ਘਰ ਦਾ ਭੁਲੇਖਾ ਮੈਨੂੰ ਪਿਆ ਸੀ ,
ਕਬਾੜੀਆਂ ਦੇ ਡੰਪ ਵਰਗਾ ।
ਪਰ ਤੇਰਾ ਹੱਥ ਪਿਆ ਮੇਰੇ ਗੁੱਟ ਨੂੰ ,
ਜੋ ਲੋਹੇ ਦੇ ਕਲੰਪ ਵਰਗਾ ।
ਮਾਪੇ ਤੁਰ ਗਏ ਸਰ੍ਹਾਣੇ ਰਿੱਛ ਬੰਨ੍ਹ ਕੇ ,
ਪਹਾੜ ਜਿੱਡੀ ਜ਼ਿੰਦਗੀ ਦੇ ;
ਸੋਹਲ ਜੱਟੀ ਦੇ ਮੁਕੱਦਰਾਂ ‘ਚ ਲਿਖਿਆ ,
ਤੂੰ ਚੰਦਰੇ ਟਰੰਪ ਵਰਗਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037            
Previous articleਦੂਜਿਆਂ ਬਾਰੇ ਬੁਰਾ ਸੋਚਣਾ: ਨੁਕਸਾਨ ਸਿਰਫ਼ ਦੂਜਿਆਂ ਦਾ ਨਹੀਂ, ਆਪਣਾ ਵੀ
Next articleਕਮਲਾ ਕੌਣ…..