(ਸਮਾਜ ਵੀਕਲੀ)
ਕਈ ਫੁੱਲਾਂ ‘ਚੋਂ
ਕੁਝ ਕੰਡਿਆਂ ‘ਚੋਂ
ਭਾਲ਼ਦੇ ਨੇ ਜ਼ਿੰਦਗੀ
ਤੇ
ਕੁਝ ਜਿਉਣਾ ਹੀ
ਨਹੀਂ ਲੋਚਦੇ
ਮਰ ਜਾਣਾ ਚਾਹੁੰਦੇ ਨੇ ,
ਸ਼ਾਇਦ
ਖੁਦਕੁਸ਼ੀਆਂ ਨਾਲ਼
ਨਸ਼ਿਆਂ ਨਾਲ਼
ਗਮਾਂ ਨਾਲ਼
ਅਸਮਾਜਿਕ ਕਾਰਿਆਂ ਨਾਲ਼
ਬੁਰਾਈ ਨਾਲ਼
ਪਤਾ ਨਹੀਂ ਕਿਉਂ ?
ਕੰਡਿਆਂ ਜਾਂ
ਫੁੱਲਾਂ ਸੰਗ ਦੋਸਤੀ
ਰੱਖ ਕੇ
ਜ਼ਿੰਦਗੀ ਕਿਉਂ ਨਹੀਂ
ਜਿਊਣਾ ਚਾਹੁੰਦੇ ,
ਕਿਉਂ ਮਰ ਜਾਣਾ
ਹੀ ਚਾਹੁੰਦੇ ਨੇ
ਕਿਉਂ ਫਾਨੀ ਸੰਸਾਰ ਤੋਂ
ਫਨਾਹ ਹੋਣਾ ਲੋਚਦੇ ਨੇ ,
ਸ਼ਾਇਦ
ਇਹ ਗਲਤ ਹੈ
ਪਰ ਕੁਝ ਨਹੀਂ ਸੋਚਦੇ
ਇਸ ਗਲਤ ਜਾਂ
ਠੀਕ ਦੇ ਵਰਤਾਰੇ ਨੂੰ ,
ਸ਼ਾਇਦ ਕਦੇ
ਸਮਝਣ ਵੀ ਨਾ ,
ਕਦੇ ਵੀ ਨਹੀਂ
ਸ਼ਾਇਦ !!!
ਮਾਸਟਰ ਸੰਜੀਵ ਧਰਮਾਣੀ
ਸਟੇਟ ਅੇੈਵਾਰਡੀ ਤੇ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
ਸ਼੍ਰੀ ਅਨੰਦਪੁਰ ਸਾਹਿਬ
9478561356
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly