ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਿੱਖਿਆ ਖੇਤਰ ਦੀ ਅਗੇਤੀ ਕੰਪਨੀ ਫਿਜ਼ਿਕਸ ਵਾਲਾ (PW) ਲਈ ਅੱਜ ਦਾ ਦਿਨ ਮਾਣ ਅਤੇ ਖੁਸ਼ੀ ਦਾ ਰਿਹਾ, ਜਦੋਂ ਇਸਦੇ ਕਈ ਵਿਦਿਆਰਥੀਆਂ ਨੇ CBSE ਕਲਾਸ 10ਵੀਂ ਬੋਰਡ ਪ੍ਰੀਖਿਆ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੌਪ ਸਕੋਰ ਹਾਸਲ ਕੀਤੇ। ਇਨ੍ਹਾਂ ਵਿੱਚ ਕੁਝ ਵਿਦਿਆਰਥੀ ਅਜੇਹੇ ਵੀ ਰਹੇ ਜਿਨ੍ਹਾਂ ਨੇ ਪੂਰੇ 100 ਫੀਸਦੀ ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਟੌਪ ਪਰਫਾਰਮਰਾਂ ਵਿੱਚ ਪੰਜਾਬ ਦੇ ਫਾਜ਼ਿਲਕਾ ਤੋਂ ਵੈਭਵ ਅਰੋੜਾ, ਗੁਜਰਾਤ ਦੇ ਅਹਿਮਦਾਬਾਦ ਤੋਂ ਅਮੋਲਿਕ ਪੰਡਿਤਾ ਅਤੇ ਓਡੀਸ਼ਾ ਦੇ ਭੁਵਨੇਸ਼ਵਰ ਤੋਂ ਆਯੁਸ਼ਮਾਨ ਮੋਹਾਪਾਤਰਾ ਸ਼ਾਮਲ ਰਹੇ, ਜਿਨ੍ਹਾਂ ਨੇ 100% ਅੰਕ ਹਾਸਲ ਕਰਕੇ ਦੇਸ਼ ਵਿੱਚ ਅਵੱਲ ਦਰਜਾ ਪ੍ਰਾਪਤ ਕੀਤਾ। ਇਸੇ ਕ੍ਰਮ ਵਿੱਚ ਫਿਜ਼ਿਕਸ ਵਾਲਾ ਦੇ ਟੈਕ-ਇਨੇਬਲਡ ਆਫਲਾਈਨ ਸੈਂਟਰ ‘ਵਿਦਿਆਪੀਠ’ ਵੱਲੋਂ ਲੁਧਿਆਣਾ ਵਿੱਚ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸ਼ਹਿਰ ਦੇ ਉਹ ਵਿਦਿਆਰਥੀ ਸਨਮਾਨਿਤ ਕੀਤੇ ਗਏ ਜਿਨ੍ਹਾਂ ਨੇ CBSE 10ਵੀਂ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ। ਮੁੱਖ ਵਿਦਿਆਰਥੀਆਂ ਵਿੱਚ ਨਾਇਸ਼ਾ ਚਾਵਲਾ (98%), ਪ੍ਰਣਵ ਗਰਗ (97.40%) ਅਤੇ ਆਯੁਸ਼ ਪਾਲ (97%) ਸ਼ਾਮਲ ਰਹੇ। ਆਪਣੇ ਅਨੁਭਵ ਸਾਂਝੇ ਕਰਦੇ ਹੋਏ ਵੈਭਵ ਅਰੋੜਾ ਨੇ ਕਿਹਾ ਕਿ ਲਗਾਤਾਰ ਤਿਆਰੀ, ਨਿਯਮਿਤ ਅਭਿਆਸ ਅਤੇ ਸਕੂਲ ਨਾਲ- ਨਾਲ ਫਿਜ਼ਿਕਸ ਵਾਲਾ ਦੇ ਅਧਿਆਪਕਾਂ ਦੀ ਰਹਿਨੁਮਾਈ ਨੇ ਉਨ੍ਹਾਂ ਨੂੰ ਪਰਫੈਕਟ ਸਕੋਰ ਹਾਸਲ ਕਰਨ ਵਿੱਚ ਮਦਦ ਕੀਤੀ। ਅਮੋਲਿਕ ਪੰਡਿਤਾ ਨੇ ਦੱਸਿਆ ਕਿ ਨਿਯਮਿਤ ਰਿਵਿਜ਼ਨ ਅਤੇ ਸੈਂਪਲ ਪੇਪਰ ਹੱਲ ਕਰਨਾ ਉਨ੍ਹਾਂ ਦੀ ਕਾਮਯਾਬੀ ਦੀ ਕੁੰਜੀ ਰਿਹਾ। ਆਯੁਸ਼ਮਾਨ ਮੋਹਾਪਾਤਰਾ ਨੇ ਅਨੁਸ਼ਾਸਨ ਅਤੇ ਯੋਜਨਾਬੱਧ ਅਧਿਐਨ ਨੂੰ ਆਪਣੀ ਸਫਲਤਾ ਦਾ ਆਧਾਰ ਦੱਸਿਆ।ਨਤੀਜਿਆਂ ’ਤੇ ਟਿੱਪਣੀ ਕਰਦੇ ਹੋਏ Alakh Pandey, ਸੰਸਥਾਪਕ ਅਤੇ ਸੀਈਓ, ਫਿਜ਼ਿਕਸ ਵਾਲਾ ਨੇ ਕਿਹਾ, “ਅਸੀਂ ਸਾਰੇ ਵਿਦਿਆਰਥੀਆਂ ’ਤੇ ਮਾਣ ਮਹਿਸੂਸ ਕਰਦੇ ਹਾਂ ਜਿਨ੍ਹਾਂ ਨੇ ਪ੍ਰੀਖਿਆ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਸਰਾਹਨਾ ਕਰਦੇ ਹਾਂ। ਖ਼ਾਸ ਤੌਰ ’ਤੇ ਉਹਨਾਂ ਨੂੰ ਵਧਾਈ ਜੋ ਪਰਫੈਕਟ ਸਕੋਰ ਹਾਸਲ ਕਰਨ ਵਿੱਚ ਸਫਲ ਰਹੇ। ਇਹ ਨਤੀਜੇ ਲਗਾਤਾਰ ਮਿਹਨਤ ਅਤੇ ਸਹੀ ਅਕਾਦਮਿਕ ਸਹਾਇਤਾ ਦਾ ਪ੍ਰਤੀਕ ਹਨ।” ਇਸ ਸਾਲ CBSE ਕਲਾਸ 10ਵੀਂ ਦੀ ਪ੍ਰੀਖਿਆ ਵਿੱਚ 25 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਹ ਨਤੀਜੇ ਦਰਸਾਉਂਦੇ ਹਨ ਕਿ ਅੱਜ ਦੇ ਸਮੇਂ ਵਿੱਚ ਸਟਰਕਚਰਡ ਆਨਲਾਈਨ ਅਤੇ ਹਾਈਬ੍ਰਿਡ ਲਰਨਿੰਗ ਦੀ ਮਹੱਤਤਾ ਲਗਾਤਾਰ ਵੱਧ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



