ਲੋਕ ਭਾਜਪਾ ਨੂੰ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਜਿਤਾਉਗੇ

ਭਾਜਪਾ ਵਰਕਰ ਲੋਕਸਭਾ ਹਲਕਾ ਹੁਸ਼ਿਆਰਪੁਰ ਦੀ ਸੀਟ ਤੇ ਜਿੱਤ ਪ੍ਰਾਪਤ ਕਰਨ ਲਈ ਕਮਰ ਕੱਸ ਲੈਣ-ਰਣਜੀਤ ਸਿੰਘ ਖੋਜੇਵਾਲ
ਕਪੂਰਥਲਾ, 21 ਅਪ੍ਰੈਲ ( ਕੌੜਾ  )– ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਸਭਾ ਹਲਕਾ ਹੁਸ਼ਿਆਰਪੁਰ ਵਿੱਚ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਵੱਲੋਂ ਟਿਕਟ ਮਿਲਣ ਦੇ ਨਾਲ ਹੀ ਪਾਰਟੀ ਵੱਲੋਂ ਹਲਕੇ ਵਿੱਚ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਸਰਣਜੀਤ ਸਿੰਘ ਖੋਜੇਵਾਲ ਪ੍ਰਧਾਨ ਭਾਜਪਾ ਜ਼ਿਲ੍ਹਾ ਕਪੂਰਥਲਾ ਦੇ ਹੁਕਮਾਂ ਅਨੁਸਾਰ ਸ਼ਨੀਵਾਰ ਨੂੰ ਹਲਕਾ ਫਗਵਾੜਾ ਵਿੱਚ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਭਾਜਪਾ ਹਲਕਾ ਫਗਵਾੜਾ ਦੇ ਹੋਟਲ ਆਸ਼ੀਸ਼   ਵਿਖੇ ਹੋਈ,ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੇ ਪਤੀ ਸੋਮ ਪ੍ਰਕਾਸ਼ ਪੁੱਜੇ।ਉਨ੍ਹਾਂ ਦਾ ਸਵਾਗਤ ਸ.ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿੱਚ ਭਾਜਪਾ ਕੋਰ ਕਮੇਟੀ ਹਲਕਾ ਫਗਵਾੜਾ ਦੇ ਮੈਂਬਰਾਂ ਨੇ ਕੀਤਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੂੰ ਲੋਕਸਭਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਬਣਾਏ ਜਾਣ ਤੇ ਸਾਰੇ ਮੈਂਬਰਾਂ ਨੇ ਵਧਾਈਆਂ ਦਿੱਤੀਆਂ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਨੇ ਵਰਕਰਾਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ।ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਸਾਰੇ ਵਰਕਰ ਹਲਕੇ ਦੇ ਹਰ ਪਿੰਡ ਅਤੇ ਹਰ ਸ਼ਹਿਰ ਵਿੱਚ ਪਹੁੰਚ ਕਰਕੇ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਕਰਨ ਅਤੇ ਹਰ ਬੂਥ ਤੱਕ ਪਾਰਟੀ ਵਰਕਰਾਂ ਨੂੰ ਐਕਟਿਵ ਕਰਕੇ ਚੋਣਾਂ ਵਾਲੇ ਦਿਨ ਹਰ ਪੋਲਿੰਗ ਸਟੇਸ਼ਨ ਤੇ ਭਾਜਪਾ ਦੇ ਬੂਥ ਲਗਾਏ ਜਾਣ ਅਤੇ ਭਾਜਪਾ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ। ਸੋਮ ਪ੍ਰਕਾਸ਼ ਨੇ ਕਿਹਾ ਕਿ ਦੇਸ਼ ਵਿਚ ਆਜ਼ਾਦੀ ਤੋਂ ਬਾਅਦ ਜੋ ਵਿਕਾਸ ਹੋਣਾ ਚਾਹੀਦਾ ਸੀ,ਉਹ ਨਹੀਂ ਹੋਇਆ,ਜਿਸ ਕਾਰਨ ਅਸੀਂ ਹਰ ਖੇਤਰ ਵਿਚ ਪਛੜ ਗਏ ਹਾਂ,ਪਰ ਜਦੋਂ ਤੋਂ 2014 ਵਿਚ ਕੇਂਦਰ ਵਿਚ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਬਣੀ,ਦੇਸ਼ ਦਾ  ਵਿਕਾਸ ਹੋਣਾ ਸ਼ੁਰੂ ਹੋਇਆ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਦੀ ਆਰਥਿਕ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕ ਭਲਾਈ ਸਕੀਮਾਂ ਨੂੰ ਜਮੀਨੀ ਪੱਧਰ ਤੇ ਲਾਗੂ ਕੀਤਾ ਗਿਆ ਹੈ,ਜਿਸ ਦਾ ਦੇਸ਼ ਵਾਸੀਆਂ ਨੇ ਲਾਭ ਉਠਾਇਆ।ਲੋਕਾਂ ਨੂੰ ਇਸ ਸਰਕਾਰ ਤੇ ਮਾਣ ਹੈ ਅਤੇ ਕੇਂਦਰ ਵਿੱਚ ਤੀਸਰੀ ਵਾਰ ਮੋਦੀ ਸਰਕਾਰ ਬਣਨੀ ਤੈਅ ਹੈ।ਇਸ ਲਈ ਭਾਜਪਾ ਵਰਕਰ ਲੋਕਾਂ ਵਿੱਚ ਵੱਧ ਤੋਂ ਵੱਧ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਪ੍ਰਚਾਰ ਕਰਕੇ ਵੱਧ ਤੋਂ ਵੱਧ ਭਾਜਪਾ ਦੇ ਹੱਕ ਵਿੱਚ ਵੋਟਾਂ ਪਵਾਉਣ ਦਾ ਕੰਮ ਕਰਨ।ਇਸ ਮੌਕੇ ਤੇਜਿਲਾ ਮਹਾਮੰਤਰੀ ਰਾਜੀਵ ਪਾਵਾ, ਮੰਡਲ ਪ੍ਰਧਾਨ ਸਿਟੀ 1 ਵਿਕੀ ਸੂਦ,ਮੰਡਲ ਪ੍ਰਭਾਰੀ ਆਸ਼ੂ ਪੂਰੀ,ਮੰਡਲ ਪ੍ਰਧਾਨ ਸਿਟੀ 2 ਨਰੇਸ਼ ਕੋਟਰਾਣੀ, ਮੰਡਲ ਪ੍ਰਭਾਰੀ ਸੁਨੀਲ ਮਦਾਨ, ਮੰਡਲ ਪ੍ਰਧਾਨ ਚਾਚੋਕੀ ਰਮੇਸ਼ ਲਾਲ, ਮੰਡਲ ਪ੍ਰਭਾਰੀ ਚੰਦ੍ਰੈਸ਼ ਕੋਲ, ਮੰਡਲ ਪ੍ਰਧਾਨ ਪਸ਼ਤਾ ਗਗਨ ਸੋਨੀ,ਰਾਸ਼ਟਰੀ ਕਿਸਾਨ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਮੰਡ, ਜ਼ਿਲ੍ਹਾ ਐਸ ਸੀ ਮੋਰਚਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਅਮਨਦੀਪ ਸਿੰਘ ਗੋਰਾ ਗਿੱਲ,ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਪਰਮਜੀਤ ਪੰਮਾ,ਜਿਲਾ ਸਚਿਵ ਜਸਵਿੰਦਰ ਕੌਰ,  ਪੂਰਵ ਸੀਪੀ ਐਸ ਅਵਿਨਾਸ਼ ਚੰਦਰ ਆਦਿ ਮੌਜੂਦ ਸਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਕਾਂਜਲੀ, ਖੁਖਰੈਣ, ਟਿੱਬਾ ਅਤੇ ਰਮੀਦੀ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ  100 ਪ੍ਰਤੀਸ਼ਤ
Next articleਕਿਤਾਬ:- ਤੋਪਿਆ ਵਾਲ਼ੀ ਕਮੀਜ (ਕਹਾਣੀ ਸੰਗ੍ਰਿਹ)