ਕਾਂਜਲੀ, ਖੁਖਰੈਣ, ਟਿੱਬਾ ਅਤੇ ਰਮੀਦੀ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ  100 ਪ੍ਰਤੀਸ਼ਤ

 ਕਪੂਰਥਲਾ , 20 ਅਪ੍ਰੈਲ (ਕੌੜਾ)– ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ (ਕਪੂਰਥਲਾ) ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ ਪ੍ਰਿੰਸੀਪਲ ਸਟੇਟ ਅਵਾਰਡੀ ਮਨਜੀਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ  ਵਿੱਚ ਬੈਠੇ 49 ਵਿਦਿਆਰਥੀਆਂ ਵਿੱਚ 49 ਵਿਦਿਆਰਥੀਆਂ ਨੇ  ਪਹਿਲਾ ਦਰਜਾ ਪ੍ਰਾਪਤ ਕੀਤਾ । ਪ੍ਰਿੰਸੀਪਲ ਸਾਹਿਬ  ਨੇ ਦੱਸਿਆ ਕਿ ਵਿਦਿਆਰਥੀਆਂ ਸਾਹਿਲ ਸਿੰਘ ਨੇ 91 ਪ੍ਰਤੀਸ਼ਤ ਅੰਕ(590/650) ਪ੍ਰਾਪਤ ਕਰਕੇ ਪਹਿਲਾ ਸਥਾਨ , ਸਿਮਰਨਜੀਤ ਕੌਰ ਨੇ 542/650 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਸਨੇਹਦੀਪ ਕੌਰ ਨੇ 538/650 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਅਵਾਰਡੀ  ,ਸ.ਸਤਨਾਮ ਸਿੰਘ ਯੂ ਐੱਸ  ਏ ਅਤੇ ਚੇਅਰਮੈਨ ਐੱਸ ਐੱਮ ਸੀ ਸ.ਸੁਰਜੀਤ ਸਿੰਘ ਨੇ ਸਕੂਲ ਤੇ ਸਟਾਫ,ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਉਨਾਂ ਅਧਿਆਪਕ ਤੇ ਵਿਦਿਆਰਥੀਆਂ ਨੂੰ ਭਵਿੱਖ ਚ ਹੋਰ ਮਿਹਨਤ ਕਰਕੇ ਚੰਗੇ ਨੰਬਰ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਅਵਾਰਡੀ  ਨੇ ਇਹ ਵੀ ਦੱਸਿਆ ਕਿ ਉਨਾਂ ਦੇ ਸਕੂਲ ਦੇ ਨਾਲ ਹੋਰ ਸਕੂਲ ਸਸਸਸ ਟਿੱਬਾ, ਸਸਸਸ ਰਮੀਦੀ ਅਤੇ ਸਸਸਸ ਖੁਖਰੈਣ ਦਾ ਨਤੀਜਾ ਵੀ 100ਵੀਂ ਫੀਸਦੀ ਰਿਹਾ। ਪ੍ਰਿੰਸੀਪਲ ਸਾਹਿਬ ਨੇ  ਇਨਾਂ ਸਕੂਲਾਂ ਦੇ ਸਟਾਫ , ਵਿਦਿਆਰਥੀਆਂ ਅਤੇ ਮਾਪਿਆ ਨੂੰ ਵਧੀਆ ਨਤੀਜਾ ਆਉਣ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ ਪ੍ਰਿੰਸੀਪਲ ਅਤੇ ਸਟਾਫ ਵਲੋ ਸਨਮਾਨਤ ਕੀਤਾ ਗਿਆ। ਇਸ ਮੌਕੇ ਸ.ਇੰਦਰਜੀਤ ਸਿੰਘ , ਸ਼੍ਰੀ ਰਜੇਸ਼ ਜੋਲੀ, ਸ਼੍ਰੀਮਤੀ ਰਜਨੀਤ ਕੋਰ ,ਸ.ਅਰਵਿੰਦਰਪਾਲ ਸਿੰਘ, ਸ਼੍ਰੀਮਤੀ ਰਾਬੀਆ ਢੰਡ, ਸ਼੍ਰੀਮਤੀ ਤੇਜਿੰਦਰ ਕੌਰ , ਸ਼੍ਰੀਮਤੀ ਸੰਦੀਪ ਕੌਰ, ਸ਼੍ਰੀਮਤੀ ਰਜਨੀ ਰਾਣੀ, ਸ਼੍ਰੀਮਤੀ ਅਮਨਦੀਪ ਕੌਰ, ਸ਼੍ਰੀਮਤੀ ਅੰਮ੍ਰਿਤਪਾਲ ਕੌਰ ਅਤੇ ਸਚਿਨ ਸ਼ਰਮਾ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੇਤਾ ਅਤੇ ਦਲਿਤ / ਕਵਿਤਾ
Next article ਲੋਕ ਭਾਜਪਾ ਨੂੰ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਜਿਤਾਉਗੇ