ਰੰਚਣਾਂ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪਿੰਡ ਰਜਿੰਦਰਾ ਪੁਰੀ ( ਰੰਚਣਾਂ ) ਬਲਾਕ ਧੂਰੀ ਜਿਲ੍ਹਾ ਸੰਗਰੂਰ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਾਂਤੀ ਦੇ ਪੁੰਜ ਅਤੇ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਿਤੀ 30 – 05 – 2025 ਦਿਨ ਸ਼ੁਕਰਵਾਰ ਨੂੰ ਬੜੀ ਧੂਮ ਧਾਮ ਨਾਲ਼ ਮਨਾਇਆ ਜਾ ਰਿਹਾ ਹੈ । ਏਸੇ ਮੌਕੇ ‘ਤੇ ਪਿੰਡ ਦੀ ਯੂਥ ਸਪੋਰਟਸ ਕਲੱਬ ( ਰਜਿ: ) ਵੱਲੋਂ ਆਪਣੇ ਸਰਪ੍ਰਸਤ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਦਾ ਕਾਵਿ ਸੰਗ੍ਰਹਿ ” ਬੰਦੇ ਤੋਂ ਇਨਸਾਨ ” ਵੀ ਲੋਕ ਅਰਪਣ ਕੀਤਾ ਜਾਵੇਗਾ । ਕਲੱਬ ਦੇ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਗਿੱਲ ਅਤੇ ਜਨਰਲ ਸਕੱਤਰ ਜਗਮੀਤ ਕੁਮਾਰ ਸ਼ਰਮਾ ਦੇ ਦੱਸਣ ਅਨੁਸਾਰ ਲੋਕ ਅਰਪਣ ਦੀ ਰਸਮ ਬਹੁਤ ਹੀ ਸਾਦੇ ਢੰਗ ਨਾਲ਼ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਵਿਖੇ ਇੱਕ ਪੁਸਤਕ ਭੇਂਟ ਕਰਕੇ ਕੀਤੀ ਜਾਵੇਗੀ ਅਤੇ ਜੇ ਪੀ ਪਬਲੀਕੇਸ਼ਨਜ਼ ਪਟਿਆਲਾ ਵੱਲੋਂ ਬਾਅਦ ਵਿੱਚ ਕਿਤਾਬਾਂ ਦੀ ਵਿੱਕਰੀ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



