ਦਿੱਲੀ ਦੇ ਹੋਟਲਾਂ ਵਿੱਚ ਬੈਠੇ ਲੋਕ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਬਦਨਾਮ ਕਰਦੇ ਨੇ: ਬੈਂਚ

ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਦੂਸ਼ਣ ਨੂੰ ਲੈ ਕੇ ਕੇਸ ’ਤੇ ਕਰੀਬ ਦੋ ਘੰਟੇ ਤੱਕ ਚੱਲੀ ਸੁਣਵਾਈ ਦੌਰਾਨ ਬੈਂਚ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ,‘‘ਅਸੀਂ ਕਿਸਾਨਾਂ ਦੀ ਤਰਸਯੋਗ ਹਾਲਤ ਨੂੰ ਦੇਖ ਰਹੇ ਹਾਂ। ਦਿੱਲੀ ਦੇ ਪੰਜ ਅਤੇ ਸੱਤ ਸਿਤਾਰਾ ਹੋਟਲਾਂ ’ਚ ਬੈਠ ਕੇ ਲੋਕ ਇਸ ਗੱਲ ਦੀ ਨੁਕਤਾਚੀਨੀ ਕਰਦੇ ਹਨ ਕਿ ਕਵੇਂ ਕਿਸਾਨ ਪ੍ਰਦੂਸ਼ਣ ’ਚ 30 ਤੋਂ 40 ਫ਼ੀਸਦ ਦਾ ਯੋਗਦਾਨ ਪਾਉਂਦੇ ਹਨ। ਕੀ ਤੁਸੀਂ ਉਨ੍ਹਾਂ (ਕਿਸਾਨਾਂ) ਦੀ ਪ੍ਰਤੀ ਖੇਤ ਕਮਾਈ ਦਾ ਹਿਸਾਬ ਲਾਇਆ ਹੈ? ਪਰ ਅਸੀਂ ਇਸ ਤੱਥ ਨੂੰ ਅਣਗੌਲਿਆ ਕਰ ਜਾਂਦੇ ਹਾਂ ਕਿ ਦੀਵਾਲੀ ਤੋਂ ਬਾਅਦ ਵੀ ਪਟਾਕੇ ਚਲਾੲੇ ਜਾ ਰਹੇ ਹਨ।’’ ਪਟੀਸ਼ਨਰ ਆਦਿੱਤਿਆ ਦੂਬੇ ਵੱਲੋਂ ਪੇਸ਼ ਹੋਏ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਜੇਕਰ ਬੈਂਚ ਵੱਲੋਂ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਜਾਂਦੇ ਹਨ ਤਾਂ ਸੂਬਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਪਰਾਲੀ ਨਾ ਸਾੜੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਅਫ਼ਸਰਸ਼ਾਹੀ ’ਚ ਖੜੋਤ ਆਈ, ਸਾਰਾ ਕੁਝ ਅਦਾਲਤਾਂ ’ਤੇ ਸੁੱਟਿਆ’
Next articleਕਿਸਾਨਾਂ ਦੇ 18 ਨੁਕਾਤੀ ਏਜੰਡੇ ਨੂੰ ਹਰੀ ਝੰਡੀ