ਲੋਕ / ਕਵਿਤਾ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ)
ਡੁੱਬਦੇ ਨੂੰ ਵੇਖ ਕੇ ਹੱਸਦੇ ਲੋਕ,
ਡਿੱਗਦੇ ਨੂੰ ਵੇਖ ਕੇ ਨੱਸਦੇ ਲੋਕ।
ਕਿਸੇ ਕੋਲ ਜੇ ਹੋਵਣ ਖੁਸ਼ੀਆਂ,
ਉਸ ਤੋਂ ਖੁਸ਼ੀਆਂ ਖੱਸਦੇ ਲੋਕ।
ਕੋਲ ਹੋਵੇ ਜਿੰਨਾ ਮਰਜ਼ੀ ਧਨ,
ਖ਼ੁਦ ਨੂੰ ਧਨਹੀਣ ਦੱਸਦੇ ਲੋਕ।
ਕੋਈ ਇਨ੍ਹਾਂ ਤੋਂ ਅੱਗੇ ਨਾ ਲੰਘੇ,
ਉਸ ਨੂੰ ਸੱਪ ਬਣ ਡੱਸਦੇ ਲੋਕ।
ਆਪਣੇ ਬਾਰੇ ਚੁੱਪ ਨੇ ਰਹਿੰਦੇ,
ਦਿਲ ਦੀ ਗੱਲ ਨਾ ਦੱਸਦੇ ਲੋਕ।
ਠੀਕ ਰਾਹ ਤੇ ਤੁਰਨ ਵਾਲੇ ਨੂੰ,
ਪਾਗਲ ਕਹਿ ਕੇ ਹੱਸਦੇ ਲੋਕ।
ਜਿਸ ਦੇ ਹੱਥ ‘ਚ ਹੋਵੇ ਡਾਂਗ,
ਉਸ ਤੋਂ ਡਰ ਕੇ ਨੱਸਦੇ ਲੋਕ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ   9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਨਾਰੀ ਸ਼ਕਤੀ ਵਿਸ਼ੇ ‘ਤੇ ਵੈਬੀਨਾਰ 
Next article    ਲੋਕ ਤੱਥ